ਗੂਗਲ ਨੇ ਵੱਡੀ ਕਾਰਵਾਈ ਕਰਦੇ ਸਾਲ 2021 ਐਡ ਸੇਫਟੀ ਰਿਪੋਰਟ ਕੀਤੀ ਜਾਰੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੂਗਲ ਨੇ ਸਾਲ 2021 ਲਈ ਐਡ ਸੇਫਟੀ ਰਿਪੋਰਟ ਜਾਰੀ ਕੀਤੀ ਹੈ। ਗੂਗਲ ਨੇ ਇਸਦੀ ਜਾਣਕਾਰੀ ਆਪਣੇ ਬਲਾਗ ’ਚ ਦਿੱਤੀ ਹੈ। ਗੂਗਲ ਨੇ ਕਿਹਾ ਹੈ ਕਿ ਸਾਲ 2021 ’ਚ 3.4 ਬਿਲੀਅਨ ਵਿਗਿਆਪਨਾਂ ’ਤੇ ਕਾਰਵਾਈ ਹੋਈ ਹੈ। ਇਨ੍ਹਾਂ ’ਚੋਂ ਕੁਝ ਵਿਗਿਆਪਨਾਂ ਨੂੰ ਬਲਾਕ ਕੀਤਾ ਗਿਆ ਹੈ ਅਤੇ ਕੁਝ ਨੂੰ ਹਮੇਸ਼ਾ ਲਈ ਹਟਾ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਇਸ ਸਾਲ ਦੀ ਸ਼ੁਰੂਆਤ ’ਚ ਹੀ ਮਾਈਕ੍ਰੋਸਾਫਟ ਨੇ 300 ਕਰੋੜ ਵਿਗਿਆਪਨ ਆਪਣੇ ਪਲੇਟਫਾਰਮ ਤੋਂ ਹਟਾਏ ਸਨ। ਗੂਗਲ ਅਤੇ ਮਾਈਕ੍ਰੋਸਾਫਟ ਦੋਵਾਂ ਨੂੰ ਮਿਲਾ ਕੇ ਇਸ ਸਾਲ ਕੁੱਲ 650 ਕਰੋੜ ਵਿਗਿਆਪਨ ਹਟਾਏ ਗਏ ਹਨ।

  1. ਬਿਜ਼ਨੈੱਸ: 511.4 ਮਿਲੀਅਨ
  2. ਹੈਲਥਕੇਅਰ ਐਂਡ ਮੈਡੀਸਿਨ: 219.3 ਮਿਲੀਅਨ
  3. ਅਲਕੋਹਲ: 128.5 ਮਿਲੀਅਨ
  4. ਜੁਆ ਅਤੇ ਗੇਮਜ਼: 108.1 ਮਿਲੀਅਨ
  5. ਕਾਪੀਰਾਈਟ: 68.6 ਮਿਲੀਅਨ
  6. ਤੰਕਾਬੂ: 35.9 ਮਿਲੀਅਨ

ਕੋਰੋਨਾ ਨੂੰ ਲੈ ਕੇ ਗਲਤ ਜਾਣਕਾਰੀ ਦੇਣ ਕਾਰਨ 5,00,000 ਪੇਜ਼ਾਂ ਨੂੰ ਖਤਮ ਕੀਤਾ ਗਿਆ ਹੈ। ਇਹ ਪੇਜ਼ ਵੈਕਸੀਨ, ਉਸਦੀ ਟੈਸਟਿੰਗ ਅਤੇ ਕੀਮਤ ਨੂੰ ਲੈ ਕੇ ਗਲਤ ਜਾਣਕਾਰੀ ਦੇ ਰਹੇ ਸਨ। ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਗੂਗਲ ਨੇ ਕੋਵਿਡ-19 ਨੂੰ ਲੈ ਕੇ 106 ਮਿਲੀਅਨ ਵਿਗਿਆਪਨ ਬਲਾਕ ਕੀਤੇ ਹਨ।