ਅੰਤਿਮ ਸਰਕਾਰ ‘ਚ ਮਹਿੰਦਾ ਨੂੰ ਪੀਐੱਮ ਨਾ ਬਣਾਉਣ ‘ਤੇ ਰਾਜ਼ੀ ਹੋਏ ਗੋਤਬਾਯਾ

by jaskamal

ਨਿਊਜ਼ ਡੈਸਕ : ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਸਿਆਸੀ ਸੰਕਟ ਖ਼ਤਮ ਕਰਨ ਲਈ ਤਜਵੀਜ਼ਸ਼ੁਦਾ ਅੰਤਿਮ ਸਰਕਾਰ 'ਚ ਆਪਣੇ ਵੱਡੇ ਭਰਾ ਮਹਿੰਦਾ ਰਾਜਪਕਸ਼ੇ ਨੂੰ ਪ੍ਰਧਾਨ ਮੰਤਰੀ ਨਾ ਬਣਾਉਣ 'ਤੇ ਰਾਜ਼ੀ ਹੋ ਗਏ ਹਨ। ਦੇਸ਼ 'ਚ ਇਤਿਹਾਸਕ ਆਰਥਿਕ ਸੰਕਟ ਕਾਰਨ ਸਿਆਸੀ ਸੰਕਟ ਵੀ ਪੈਦਾ ਹੋ ਗਿਆ ਹੈ। ਪ੍ਰਮੁੱਖ ਸੰਸਦ ਮੈਂਬਰ ਤੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਮੈਤਰੀਪਾਲ ਸਿਰਿਸੇਨ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੇ ਬੁਲਾਰੇ ਰੋਹਨ ਵੈਲਿਵਿਟਾ ਨੇ ਕਿਹਾ ਕਿ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨੂੰ ਹਟਾਉਣ ਸਬੰਧੀ ਕੋਈ ਸੰਦੇਸ਼ ਨਹੀਂ ਦਿੱਤਾ।

ਰਾਸ਼ਟਰਪਤੀ ਨਾਲ ਹੋਈ ਬੈਠਕ ਤੋਂ ਬਾਅਦ ਸਿਰਿਸੇਨ ਨੇ ਕਿਹਾ ਕਿ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨਵੇਂ ਪ੍ਰਧਾਨ ਮੰਤਰੀ ਸੰਸਦ 'ਚ ਸਾਰੀਆਂ ਪਾਰਟੀਆਂ ਨੂੰ ਸ਼ਾਮਿਲ ਕਰਦੇ ਹੋਏ ਮੰਤਰੀ ਮੰਡਲ ਨਾਮਜ਼ਦ ਕਰਨ ਲਈ ਰਾਸ਼ਟਰੀ ਪ੍ਰਰੀਸ਼ਦ ਨਿਯੁਕਤ ਕਰਨ 'ਤੇ ਸਹਿਮਤ ਹੋ ਗਏ ਹਨ। ਰਾਜਪਕਸ਼ੇ ਨੇ ਇਸ ਤੋਂ ਪਹਿਲਾਂ ਆਪਣੇ ਮੰਤਰੀਮੰਡਲ 'ਚ ਫੇਰਬਦਲ ਕੀਤਾ ਸੀ ਤੇ ਮੁਜ਼ਾਹਰਿਆਂ ਨੂੰ ਸ਼ਾਂਤ ਕਰਨ ਦੇ ਯਤਨ 'ਚ ਯੂਨਿਟੀ ਸਰਕਾਰ ਦੀ ਪੇਸ਼ਕਸ਼ ਕੀਤੀ ਸੀ। ਪਰ ਵਿਰੋਧੀ ਪਾਰਟੀਆਂ ਨੇ ਰਾਜਪਕਸ਼ੇ ਭਰਾਵਾਂ ਦੀ ਅਗਵਾਈ ਵਾਲੀ ਸਰਕਾਰ 'ਚ ਸ਼ਾਮਿਲ ਹੋਣ ਤੋਂ ਮਨ੍ਹਾਂ ਕਰ ਦਿੱਤਾ ਸੀ।