ਪੰਜਾਬ ’ਚ ਸਰਕਾਰੀ ਬੱਸਾਂ ਦੀ ਹੜਤਾਲ ਖ਼ਤਮ, ਡਰਾਈਵਰਾਂ ਨੇ ਮੂੰਹ ਮਿੱਠਾ ਕਰਕੇ ਪਾਇਆ ‘ਗੇਅਰ’

by vikramsehajpal

ਚੰਡ੍ਹੀਗੜ (ਦੇਵ ਇੰਦਰਜੀਤ )- ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਾਉਣ ਵਿਚ ਸਫ਼ਲ ਰਹੇ ਪੱਨਬਸ-ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਵਰਕਰਜ਼ ਯੂਨੀਅਨ ਦੇ ਕਾਮਿਆਂ ਵੱਲੋਂ ਬੁਧਵਾਰ ਹੜਤਾਲ ਖੋਲ੍ਹਣ ਤੋਂ ਬਾਅਦ ਰਾਜ ਭਰ ਦੇ ਸਾਰੇ ਡਿਪੂਆਂ ਉਪਰ ਸਰਕਾਰੀ ਬੱਸਾਂ ਦੀ ਆਵਾਜਾਈ ਮੁੜ ਸ਼ੁਰੂ ਹੋ ਗਈ, ਜਿਸ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ।

ਭਾਵੇਂ ਸਾਰੇ ਡਿਪੂਆਂ ਵਿਚ ਸਵੇਰੇ ਹੀ ਬੱਸਾਂ ਲੰਬੇ ਸਫ਼ਰ ਲਈ ਚੱਲ ਪਈਆਂ ਹਨ ਪਰ ਕਈ ਥਾਵਾਂ 'ਤੇ ਜੇਤੂ ਰੈਲੀ ਤੋਂ ਬਾਅਦ ਬੱਸਾਂ ਦੇ ਡਰਾਈਵਰਾਂ ਦਾ ਮੂੰਹ ਮਿੱਠਾ ਕਰਵਾਕੇ ਲਾਰੀਆਂ ਨੂੰ ਰੂਟਾਂ ਉਪਰ ਤੋਰਿਆ ਗਿਆ ਹੈ।
ਜਥੇਬੰਦੀ ਦੇ ਆਗੂ ਕਮਲ ਕੁਮਾਰ ਅਤੇ ਗੁਰਵਿੰਦਰ ਸਿੰਘ ਨੀਨਾ ਸਿੱਧੂ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਕਰਨ ਲਈ ਕੋਈ ਢਿੱਲ ਵਰਤੀ ਗਈ ਤਾਂ ਉਹ ਮੁੜ ਪਹਿਲਾਂ ਵਾਂਗ ਜ਼ਬਰਦਸਤ ਹੜਤਾਲ 'ਤੇ ਚਲੇ ਜਾਣ ਤੋਂ ਗੁਰੇਜ਼ ਨਹੀਂ ਕਰਨਗੇ।

More News

NRI Post
..
NRI Post
..
NRI Post
..