ਔਰਤਾਂ ਨੂੰ ਸਰਕਾਰੀ ਬੱਸਾਂ ‘ਚ ਮੁਫ਼ਤ ਸਫ਼ਰ ਦਾ ਹੁਕਮ ਲਾਗੂ..!

by vikramsehajpal

ਚੰਡੀਗੜ੍ਹ,(ਦੇਵ ਇੰਦਰਜੀਤ) :ਔਰਤਾਂ ਨੂੰ ਫ਼ਰੀ ਸਫ਼ਰ ਸਹੂਲਤ ਦੇਣ ਸਮੇਂ ਉਸ ਕੋਲ ਪੰਜਾਬ ਵਸਨੀਕ ਹੋਣ ਦਾ ਕੋਈ ਸਬੂਤ ਹੋਣਾ ਚਾਹੀਦਾ ਹੈ, ਜਿਵੇਂ ਆਧਾਰ ਕਾਰਡ, ਵੋਟਰ ਕਾਰਡ, ਡਰਾਈਵਿੰਗ ਲਾਇਸੈਂਸ ਆਦਿ।

ਜੇਕਰ ਔਰਤ ਕੋਲ ਪੰਜਾਬ ਦਾ ਵਸਨੀਕ ਹੋਣ ਦਾ ਕੋਈ ਸਬੂਤ ਨਹੀਂ ਹੈ ਤਾਂ ਉਸ ਤੋਂ ਪੂਰੀ ਟਿਕਟ ਵਸੂਲ ਕੀਤੀ ਜਾਵੇ।

ਔਰਤਾਂ ਨੂੰ ਫ਼ਰੀ ਸਫ਼ਰ ਸਹੂਲਤ ਸਿਰਫ਼ ਪੰਜਾਬ ਖੇਤਰ ’ਚ ਹੀ ਦਿੱਤੀ ਜਾਣੀ ਹੈ ਅਤੇ ਪੰਜਾਬ ਤੋਂ ਬਾਹਰ ਦੂਸਰੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ ’ਚ ਔਰਤਾਂ ਦੀ ਪੂਰੀ ਟਿਕਟ ਕੱਟੀ ਜਾਵੇ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਰਣੀ ਅਤੇ ਕਰਨੀ ’ਚ ਲੇਸ ਮਾਤਰ ਵੀ ਅੰਤਰ ਨਹੀਂ ਹੈ, ਉਹ ਜੋ ਕਹਿੰਦੇ ਹਨ, ਉਸ ਨੂੰ ਹਰ ਹਾਲਤ ’ਚ ਪੂਰਾ ਕਰਦੇ ਹਨ। ਇਹ ਗੱਲ ਜ਼ਿਲ੍ਹਾ ਯੋਜਨਾ ਬੋਰਡ ਫਰੀਦਕੋਟ ਦੇ ਚੇਅਰਮੈਨ ਪਵਨ ਗੋਇਲ ਜੈਤੋ ਵਾਲਿਆਂ ਨੇ ਆਖਦਿਆਂ ਕਿਹਾ ਕਿ ਸਰਕਾਰ ਨੇ ਰਾਜ ’ਚ ਸਰਕਾਰੀ ਬੱਸਾਂ ’ਚ ਔਰਤਾਂ ਨੂੰ ਮੁਫ਼ਤ ਯਾਤਰਾ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਸੀ, ਜਿਸ ਨੂੰ 1 ਅਪ੍ਰੈਲ ਤੋਂ ਲਾਗੂ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਤੋਂ ਹਰ ਵਰਗ ਖੁਸ਼ ਹੈ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਪਾਰਟੀ ਵੱਲੋਂ ਵਿਕਾਸ ਕਾਰਜਾਂ ਨੂੰ ਲੈ ਕੇ ਲੜੀਆਂ ਜਾਣਗੀਆਂ ਜਦੋਂਕਿ ਵਿਰੋਧੀ ਪਾਰਟੀਆਂ ਕੋਲ ਚੋਣ ਲੜਣ ਦਾ ਕੋਈ ਟੀਚਾ ਨਹੀਂ ਹੈ।