ਪਾਕਿਸਤਾਨ ‘ਚ ਹਿੰਦੂ ਮੰਦਿਰ ਤੇ ਹਮਲਾ ਸਰਕਾਰ ਤਾਇਨਾਤ ਕੀਤੀ ਪੈਰਾਮਿਲਟਰੀ ਫੋਰਸ

by vikramsehajpal

ਇਸਲਾਮਾਬਾਦ (ਦੇਵ ਇੰਦਰਜੀਤ) : ਪਾਕਿਸਤਾਨ ਦੇ ਪੰਜਾਬ ਸੂਬੇ 'ਚ ਇਕ ਵਾਰੀ ਮੁੜ ਮੰਦਰ 'ਤੇ ਕੱਟੜਪੰਥੀਆਂ ਦੀ ਅਗਵਾਈ 'ਚ ਹਜ਼ਾਰਾਂ ਲੋਕਾਂ ਨੇ ਹਮਲਾ ਕਰ ਦਿੱਤਾ। ਰਹੀਮ ਯਾਰ ਖਾਨ ਜ਼ਿਲ੍ਹੇ ਦੇ ਇਸ ਵਿਸ਼ਾਲ ਗਣੇਸ਼ ਮੰਦਰ 'ਚ ਵੜ ਕੇ ਕੱਟੜਪੰਥੀਆਂ ਨੇ ਸਾਰੀ ਮੂਰਤੀਆਂ ਨੂੰ ਤੋੜ ਦਿੱਤਾ। ਮੰਦਰ ਦੇ ਵੱਡੇ ਹਿੱਸੇ 'ਚ ਅੱਗ ਲਗਾ ਦਿੱਤੀ। ਹਾਲਾਤ ਬੇਕਾਬੂ ਹੋਣ ਦੇ ਬਾਅਦ ਫ਼ੌਜ ਤਾਇਨਾਤ ਕੀਤੀ ਗਈ।ਇੱਥੇ ਰਹਿਣ ਵਾਲੇ ਹਿੰਦੂਆਂ ਦੇ ਸੌ ਪਰਿਵਾਰਾਂ ਦੀ ਜ਼ਿੰਦਗੀ ਖ਼ਤਰੇ 'ਚ ਹੈ। ਹਮਲਾਵਰਾਂ ਨੇ ਇਨ੍ਹਾਂ ਹਿੰਦੂਆਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ।

ਘੱਟਗਿਣਤੀ ਹਿੰਦੂਆਂ ਦੇ ਮੰਦਰ 'ਤੇ ਇਹ ਹਿੰਸਕ ਘਟਨਾ ਲਾਹੌਰ ਤੋਂ 590 ਕਿਲੋਮੀਟਰ ਦੂਰ ਹੋਈ। ਇੱਥੋਂ ਦੇ ਰਹੀਮ ਯਾਰ ਖ਼ਾਨ ਜ਼ਿਲ੍ਹੇ ਦੇ ਭੋਂਗ 'ਚ ਹਿੰਦੂਆਂ ਦਾ ਵੱਡਾ ਤੇ ਵਿਸ਼ਾਲ ਮੰਦਰ ਹੈ। ਇਸ ਮੰਦਰ ਨੂੰ ਗਣੇਸ਼ ਮੰਦਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮੰਦਰ 'ਤੇ ਅਚਾਨਕ ਕੱਟੜਪੰਥੀਆਂ ਨੇ ਹਜ਼ਾਰਾਂ ਲੋਕਾਂ ਦੀ ਭੀੜ ਦੇ ਨਾਲ ਹਮਲਾ ਕਰ ਦਿੱਤਾ। ਇੱਥੇ ਮੂਰਤੀਆਂ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਗਿਆ। ਮੰਦਰ ਦੀ ਸਜਾਵਟ 'ਚ ਲੱਗੇ ਝੂਮਰ, ਕੱਚ ਦੇ ਸਾਮਾਨ ਨੂੰ ਤੋੜ ਦਿੱਤਾ ਗਿਆ। ਇਹੀ ਨਹੀਂ ਭੀੜ ਨੇ ਮੰਦਰ ਕੰਪਲੈਕਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ।

ਭੋਂਗ 'ਚ ਹਿੰਦੂ ਮੰਦਰ 'ਤੇ ਘੰਟਿਆਂ ਤਕ ਚੱਲੀ ਭੰਨਤੋੜ ਤੇ ਸਾੜ-ਫੂਕ ਦੌਰਾਨ ਪੂਰੀ ਅਰਾਜਕਤਾ ਰਹੀ। ਯੋਜਨਾਬੱਧ ਤਰੀਕੇ ਨਾਲ ਕੀਤੀ ਗਈ ਹਿੰਸਾ 'ਚ ਪੁਲਿਸ ਸ਼ਾਮਲ ਰਹੀ। ਉੱਥੇ ਇਕ ਪੁਲਿਸ ਮੁਲਾਜ਼ਮ ਵੀ ਨਹੀਂ ਪਹੁੰਚਿਆ।

ਕੱਟੜਪੰਥੀ ਮੁਸਲਮਾਨ ਮੂਰਤੀਆਂ ਨੂੰ ਨਿਸ਼ਾਨਾ ਬਣਾ ਕੇ ਤੋੜ ਰਹੇ ਹਨ। ਮੰਦਰ ਕੰਪਲੈਕਸ 'ਚ ਅੱਗ ਵੀ ਲੱਗੀ ਦਿਖਾਈ ਦੇ ਰਹੀ ਹੈ। ਸੰਸਦ ਵੰਕ ਵਾਨੀ ਨੇ ਆਪਣੇ ਟਵੀਟ 'ਚ ਕਿਹਾ ਕਿ ਭੋਂਗ 'ਚ ਹਾਲਾਤ ਬਹੁਤ ਖਰਾਬ ਹਨ। ਪੁਲਿਸ ਦੀ ਲਾਪਰਵਾਹੀ ਸ਼ਰਮਨਾਕ ਹੈ। ਉਨ੍ਹਾਂ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਪਾਕਿਸਤਾਨ 'ਚ ਅਰਾਜਕਤਾ ਦੀ ਹਾਲਤ ਇਹ ਹੈ ਕਿ ਘੰਟਿਆਂ ਚੱਲੀ ਹਿੰਸਾ 'ਚ ਹਾਲੇ ਤਕ ਕਿਸੇ ਦੀ ਵੀ ਗਿ੍ਫ਼ਤਾਰੀ ਨਹੀਂ ਹੋਈ।

ਹਿੰਦੂ ਮੰਦਰਾਂ 'ਤੇ ਹਮਲੇ ਤੇਜ਼ੀ ਨਾਲ ਵੱਧ ਰਹੇ ਹਨ। ਦਸੰਬਰ 2020 'ਚ ਸੈਂਕੜੇ ਲੋਕਾਂ ਦੀ ਭੀੜ ਨੇ ਖੈਬਰ ਪਖਤੂਨਖਵਾ ਦੇ ਕਰਾਕ ਜ਼ਿਲ੍ਹੇ 'ਚ ਇਕ ਮੰਦਰ ਨੂੰ ਬੁਰੀ ਤਰ੍ਹਾਂ ਤੋੜ ਕੇ ਅੱਗ ਲਗਾ ਦਿੱਤੀ ਸੀ। ਹਾਲੀਆ ਸੁਪਰੀਮ ਕੋਰਟ ਨੂੰ ਘੱਟ ਗਿਣਤੀਆਂ ਦੇ ਪੂਜਾ ਸਥਾਨਾਂ ਦੀ ਇਕ ਰਿਪੋਰਟ ਸੌਂਪੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਮੰਦਰਾਂ ਦੀ ਪਵਿੱਤਰਤਾ ਬਣਾਏ ਰੱਖਣ 'ਚ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ। ਅਮਰੀਕਾ ਦੇ ਮਨੁੱਖੀ ਅਧਿਕਾਰ ਪ੍ਰਰੀਸ਼ਦ ਨੇ ਵੀ ਪਾਕਿਸਤਾਨ 'ਚ ਧਾਰਮਿਕ ਆਜ਼ਾਦੀ ਨੂੰ ਖ਼ਤਰਨਾਕ ਪੱਧਰ 'ਤੇ ਮੰਨਿਆ ਹੈ

ਪੰਜਾਬ ਸੂਬੇ ਦੇ ਰਹੀਮਯਾਰ ਖਾਨ ਨੇ ਗਣੇਸ਼ ਮੰਦਰ ਹਮਲੇ ਨੂੰ ਭਾਰਤ ਸਰਕਾਰ ਨੇ ਬੇਹੱਦ ਗੰਭੀਰਤਾ ਨਾਲ ਲਿਆ ਹੈ। ਭਾਰਤ ਨੇ ਨਵੀਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਦੇ ਸਭ ਤੋਂ ਸੀਨੀਅਰ ਅਧਿਕਾਰੀ ਨੂੰ ਤਲਬ ਕੀਤਾ ਹੈ ਤੇ ਆਪਣੇ ਰੋਸ ਬਾਰੇ ਜਾਣੂ ਕਰਵਾਇਆ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਅਸੀਂ ਰਹੀਮਯਾਰ ਖਾਨ ਸਥਿਤ ਗਣੇਸ਼ ਮੰਦਰ 'ਤੇ ਹਮਲੇ ਦੀਆਂ ਪਰੇਸ਼ਾਨ ਕਰਨ ਵਾਲੀ ਵੀਡੀਓ ਦੇਖੀ ਹੈ। ਭੀੜ ਨੇ ਮੰਦਰ 'ਤੇ ਹਮਲਾ ਕੀਤਾ ਹੈ, ਮੂਰਤੀਆਂ ਤੋੜੀਆਂ ਹਨ। ਉੱਥੇ ਆਲੇ ਦੁਆਲੇ ਰਹਿਣ ਵਾਲੇ ਹਿੰਦੂ ਲੋਕਾਂ ਦੇ ਘਰਾਂ 'ਤੇ ਵੀ ਹਮਲਾ ਕੀਤਾ ਗਿਆ ਹੈ। ਪਾਕਿਸਤਾਨ 'ਚ ਜਨਵਰੀ, 2020 'ਚ ਅਸੀਂ ਪਾਕਿਸਤਾਨ ਦੇ ਸਿੰਧ ਸੂਬੇ 'ਚ ਮਾਤਾ ਰਾਣੀ ਮੰਦਰ ੇਤ ਗੁਰਦੁਆਰੇ 'ਤੇ ਹਮਲੇ ਨੂੰ ਦੇਖਿਆ ਹੈ।

ਦਸੰਬਰ 2020 'ਚ ਖੈਬਰ ਪਖਤੂਨਖਵਾ 'ਚ ਕਰਾਕ ਨਾਂ ਦੀ ਥਾਂ 'ਤੇ ਇਕ ਹਿੰਦੂ ਮੰਦਰ 'ਤੇ ਹਮਲਾ ਕੀਤਾ ਗਿਆ। ਇਸ ਲੜੀ 'ਚ ਬਾਗਚੀ ਨੇ ਅੱਗੇ ਦੱਸਿਆ ਕਿ ਵੀਰਵਾਰ ਦੁਪਹਿਰ ਨੂੰ ਪਾਕਿਸਤਾਨ ਹਾਈ ਕਮਿਸ਼ਨ ਦੇ ਸੀਨੀਅਰ ਅਧਿਕਾਰੀ ਨੂੰ ਸੰਮਨ ਕਰ ਕੇ ਇਸ ਬਾਰੇ ਆਪਣੀ ਗੰਭੀਰ ਚਿੰਤਾ ਬਾਰੇ ਜਾਣੂ ਕਰਵਾਇਆ ਹੈ। ਪਾਕਿ ਅਧਿਕਾਰੀ ਸਾਹਮਣੇ ਚਿੰਤਾ ਪ੍ਰਗਟਾਈ ਕਿ ਉੱਥੇ ਘੱਟ ਗਿਣਤੀ ਭਾਈਚਾਰੇ 'ਤੇ ਲਗਾਤਾਰ ਹਮਲੇ ਹੋ ਰਹੇ ਹਨ ਤੇ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਖੋਹੀ ਜਾ ਰਹੀ ਹੈ। ਭਾਰਤ ਨੇ ਮੰਗ ਕੀਤੀ ਹੈ ਕਿ ਉੱਥੋਂ ਦੇ ਘੱਟ ਗਿਣਤੀਆਂ ਨੂੰ ਪੂਰੀ ਸੁਰੱਖਿਆ ਮੁਹਈਆ ਕਰਵਾਈ ਜਾਵੇ।