ਸਰਕਾਰੀ ਹਾਈ ਸਮਾਰਟ ਸਕੂਲ ਟਾਂਡੀਆਂ ਦਾ ਈ-ਪ੍ਰਾਸਪੈਕਟਸ ਜਾਰੀ

by vikramsehajpal

ਮਾਨਸਾ (ਮਨਜੀਤ ਸਿੰਘ ਮਾਨਸਾ)- ਜ਼ਿਲ੍ਹਾ ਸਿੱਖਿਆ ਅਫ਼ਸਰ ( ਸੇੈ. ਸਿੱ.) ਸੰਜੀਵ ਕੁਮਾਰ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ( ਸੇੈ. ਸਿੱ.) ਸ੍ਰੀ ਜਗਰੂਪ ਭਾਰਤੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਵੇਂ ਵਿੱਦਿਅਕ ਵਰ੍ਹੇ 2021-22 ਦੀ ਸ਼ੁਰੂਆਤ ਉੱਪਰ ਸਰਕਾਰੀ ਹਾਈ ਸਮਾਰਟ ਸਕੂਲ ਟਾਂਡੀਆਂ ਵਿਖੇ ਈ-ਪ੍ਰੋਸਪੈਕਟ, ਹੈੱਡਮਾਸਟਰ ਸੁਖਚਰਨ ਸਿੰਘ ਵੱਲੋਂ ਜਾਰੀ ਕੀਤਾ ਗਿਆ।

ਪ੍ਰਾਸਪੈਕਟ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਸੋਸ਼ਲ ਮੀਡੀਆ ਇੰਚਾਰਜ ਕੀਰਤੀ ਗਰਗ ਨੇ ਦੱਸਿਆ ਪ੍ਰਾਸਪੈਕਟ ਵਿੱਚ ਸਕੂਲ ਦੀਆਂ ਪ੍ਰਮੁੱਖ ਪ੍ਰਾਪਤੀਆਂ ਅਤੇ ਖ਼ਾਸ ਤੌਰ ਤੇ ਸਕੂਲ ਵਿੱਚ ਚੱਲ ਰਹੀਆਂ ਨਵੀਆਂ ਗਤੀਵਿਧੀਆਂ ਅਤੇ ਵਿਦਿਆਰਥੀਆਂ ਲਈ ਸਹੂਲਤਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਆਦਿ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪ੍ਰਮੁੱਖ ਤੌਰ ਤੇ ਇਸ ਪ੍ਰਾਸਪੈਕਟਸ ਵਿੱਚ ਸਕੂਲ ਦੀਆਂ ਖ਼ਾਸ ਵਿਸ਼ੇਸ਼ਤਾਵਾਂ ਜਿਵੇਂ ਕਿ ਆਧੁਨਿਕ ਕਲਾਸ ਰੂਮ, ਪ੍ਰੋਜੈਕਟਰ ਰੂਮ, ਸੋਹਣੀਆ ਲੈਬਾਂ, ਬਾਲਾ ਵਰਕ, ਈ ਕੰਟੈਂਟ, ਐਜੂਕੇਸ਼ਨਲ ਪਾਰਕ, ਖੇਡ ਦੇ ਮੈਦਾਨ, ਵਧੀਆ ਆਰ ਓ ਪਾਣੀ ਦਾ ਪ੍ਰਬੰਧ ਅਤੇ ਕੈਮਰਿਆਂ ਦੇ ਪ੍ਰਬੰਧ ਬਾਰੇ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਸਕੂਲ ਵਿੱਚ ਚੱਲ ਰਹੀਆਂ ਜੁੂਮ ਕਲਾਸਿਜ਼, ਇੰਗਲਿਸ਼ ਬੂਸਟਰ ਕਲੱਬ, ਸਕੂਲ ਦੇ ਸਾਲਾਨਾ ਸ਼ਾਨਦਾਰ ਨਤੀਜੇ ਅਤੇ ਸਕੂਲ ਵੈਲਫੇਅਰ ਫੰਡ ਵਿੱਚ ਦਾਨੀ ਸੱਜਣਾਂ ਦੇ ਸਹਿਯੋਗ ਆਦਿ ਬਾਰੇ ਦੱਸਿਆ ਗਿਆ ਹੈ ।

ਸਕੂਲ ਦੀ ਦਾਖ਼ਲਾ ਟੀਮ ਦੇ ਮੁਖੀ ਗੁਰਵਿੰਦਰ ਕੌਰ ਕੰਪਿਊਟਰ ਅਧਿਆਪਕ ਨੇ ਦੱਸਿਆ ਕਿ ਨਵੇਂ ਦਾਖ਼ਲਿਆਂ ਲਈ ਘਰ-ਘਰ ਅਤੇ ਸੋਸ਼ਲ ਮੀਡੀਆ ਰਾਹੀਂ ਪਹੁੰਚ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਅਤੇ ਮਾਪਿਆਂ ਵਿਚ ਸਕੂਲ ਵਿਚ ਦਾਖਲੇ ਲੈਣ ਲਈ ਭਾਰੀ ਉਤਸ਼ਾਹ ਹੈ। ਹੈੱਡਮਾਸਟਰ ਸੁਖਚਰਨ ਸਿੰਘ ਨੇ ਕਿਹਾ ਕਿ ਇਹ ਪ੍ਰਾਸਪੈਕਟ ਤਿਆਰ ਕਰਨ ਦਾ ਸਿਹਰਾ ਸਮੂਹ ਸਟਾਫ ਨੂੰ ਜਾਂਦਾ ਹੈ। ਇਸ ਮੌਕੇ ਸਕੂਲ ਦੇ ਹੋਰ ਅਧਿਆਪਕ ਗਗਨਦੀਪ ਕੌਰ, ਰਵਿੰਦਰ ਸਿੰਘ, ਤਰਸੇਮ ਸਿੰਘ, ਰਮੇਸ਼ ਕੁਮਾਰ ਆਦਿ ਹਾਜ਼ਰ ਸਨ।

More News

NRI Post
..
NRI Post
..
NRI Post
..