ਚੰਡੀਗੜ੍ਹ (ਪਾਇਲ): ਅਕਤੂਬਰ ਦਾ ਮਹੀਨਾ ਸ਼ੁਰੂ ਹੁੰਦੇ ਹੀ ਸਰਕਾਰੀ ਮੁਲਾਜ਼ਮਾਂ ਦੀ ਮੋਜ਼ ਲੱਗ ਗਯੀ ਹੈ ਕਿਉਂਕਿ ਇਸ ਮਹੀਨੇ ਤਿਉਹਾਰਾਂ ਕਾਰਨ ਬਹੁਤ ਸਾਰੀਆਂ ਛੁੱਟੀਆਂ ਆ ਰਹੀਆਂ ਹਨ। ਦਰਅਸਲ ਹੁਣ ਪੰਜਾਬ 'ਚ ਮੰਗਲਵਾਰ ਅਤੇ ਬੁੱਧਵਾਰ ਨੂੰ ਵੀ ਸਰਕਾਰੀ ਛੁੱਟੀ ਐਲਾਨ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਦੇ ਸਾਲ 2025 ਦੇ ਛੁੱਟੀ ਵਾਲੇ ਕੈਲੰਡਰ ਅਨੁਸਾਰ ਮੰਗਲਵਾਰ ਯਾਨੀ 7 ਅਕਤੂਬਰ ਨੂੰ ਮਹਾਰਿਸ਼ੀ ਵਾਲਮੀਕਿ ਜੀ ਦਾ ਜਨਮ ਦਿਨ ਹੈ, ਜਿਸ ਕਾਰਨ ਇਸ ਨੂੰ ਜਨਤਕ ਛੁੱਟੀ ਘੋਸ਼ਿਤ ਕੀਤੀ ਗਈ ਹੈ।
ਦੱਸ ਦਇਏ ਕਿ ਇਸ ਦਿਨ ਸਾਰੇ ਸਰਕਾਰੀ/ਅਰਧ-ਸਰਕਾਰੀ ਦਫ਼ਤਰ ਅਤੇ ਸਾਰੇ ਵਿਦਿਅਕ ਅਦਾਰੇ ਬੰਦ ਰਹਿਣਗੇ। ਇਸ ਦੇ ਨਾਲ ਹੀ 8 ਅਕਤੂਬਰ ਦਿਨ ਬੁੱਧਵਾਰ ਨੂੰ ਵੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਪੁਰਬ ਕਾਰਨ ਸਰਕਾਰੀ ਛੁੱਟੀ ਰਹੇਗੀ।



