ਕੈਨੇਡਾ ਦੀ ਕੋਰੋਨਾ ਵੈਕਸੀਨ ਲਈ 214 ਮਿਲੀਅਨ ਡਾਲਰ ਖਰਚ ਰਹੀ ਹੈ ਟਰੂਡੋ ਸਰਕਾਰ

by vikramsehajpal

ਟਾਰਾਂਟੋ ਡੈਸਕ (ਐਨ.ਆਰ.ਆਈ.ਮੀਡਿਆ) : ਕੈਨਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡੀਅਨਾਂ ਨੂੰ ਇਹ ਆਸ ਬੰਨ੍ਹਾਈ ਜਾ ਰਹੀ ਹੈ ਕਿ ਕੋਵਿਡ-19 ਸਬੰਧੀ ਟੈਸਟਿੰਗ ਤੇ ਵੈਕਸੀਨ ਤਿਆਰ ਕਰਨ ਵਿੱਚ ਥੋੜ੍ਹੀ ਤੇਜ਼ੀ ਆਈ ਹੈI ਦੱਸ ਦਈਏ ਕੀ ਅੱਜ ਇੱਕ ਨਿਊਜ਼ ਕਾਨਫਰੰਸ ਵਿੱਚ ਟਰੂਡੋ ਨੇ ਆਖਿਆ ਕਿ ਸਰਕਾਰ ਕੋਵਿਡ-19 ਦੀ ਵੈਕਸੀਨ ਤਿਆਰ ਕਰਨ, ਕਿਊਬਿਕ ਦੀ ਮੈਡੀਕਾਗੋ ਤੇ ਬ੍ਰਿਟਿਸ਼ ਕੋਲੰਬੀਆ ਦੀ ਪ੍ਰਸੀਜ਼ਨ ਨੈਨੋਸਿਸਟਮਜ਼ ਨਾਲ ਡੀਲ ਸਾਈਨ ਕਰਨ ਲਈ 214 ਮਿਲੀਅਨ ਡਾਲਰ ਖਰਚ ਰਹੀ ਹੈI

ਟਰੂਡੋ ਦਾ ਕਹਿਣਾ ਹੈ ਕਿ ਮੈਡੀਕਾਗੋ ਨਾਲ ਕਾਂਟਰੈਕਟ ਵਿੱਚ ਇਨ੍ਹਾਂ ਦੀ ਵੈਕਸੀਨ, ਜੇ ਸਿਹਤ ਸਬੰਧੀ ਸੇਫਟੀ ਮਾਪਦੰਡ ਪੂਰੇ ਕਰਦੀ ਹੈ ਤਾਂ ਉਸ ਦੀਆਂ 76 ਮਿਲੀਅਨ ਡੋਜ਼ਿਜ਼ ਖਰੀਦਣ ਦਾ ਅਧਿਕਾਰ ਸ਼ਾਮਲ ਹੈI ਇਸ ਦੇ ਨਾਲ ਹੀ ਕਿਊਬਿਕ ਸਿਟੀ ਵਿੱਚ ਇਸ ਦੀ ਪ੍ਰੋਡਕਸ਼ਨ ਫੈਸਿਲਿਟੀ ਲਈ ਫੰਡਿੰਗ ਵੀ ਸ਼ਾਮਲI ਦਸਣਯੋਗ ਹੈ ਕੀ ਦੋ ਹੋਰ ਅਮੈਰੀਕਨ ਵੈਕਸੀਨ ਨਿਰਮਾਤਾ, ਮੌਡਰਨਾ ਤੇ ਫਾਈਜ਼ਰ, ਵੱਲੋਂ ਵੀ ਕਲੀਨਿਕਲ ਟਰਾਇਲਜ਼ ਦੇ ਚੱਲਦਿਆਂ ਹੈਲਥ ਕੈਨੇਡਾ ਨੂੰ ਉਨ੍ਹਾਂ ਦੇ ਪ੍ਰੋਡਕਟਸ ਦਾ ਮੁਲਾਂਕਣ ਕਰਨ ਲਈ ਆਖਿਆ ਗਿਆ ਹੈI

ਟਰੂਡੋ ਨੇ ਚੇਤਾਵਨੀ ਦਿੰਦਿਆਂ ਆਖਿਆ ਕਿ ਉਹ ਇਹ ਝੂਠੀ ਆਸ ਨਹੀਂ ਬਨ੍ਹਾਉਣੀ ਚਾਹੁੰਦੇ ਕਿ ਕੋਵਿਡ-19 ਵਾਇਰਸ ਦੀ ਵੈਕਸੀਨ ਇਸ ਸਾਲ ਜਾਂ 2021 ਦੇ ਸ਼ੁਰੂ ਵਿੱਚ ਤਿਆਰ ਹੋ ਜਾਵੇਗੀI