ਪਾਕਿਸਤਾਨ ਸਰਕਾਰ ਨੇ ਆਪਣੇ ਹੱਥਾਂ ਚ ਲਿਆ ਕਰਤਾਰਪੁਰ ਸਾਹਿਬ ਦਾ ਕੰਟਰੋਲ

by simranofficial

ਪਾਕਿਸਤਾਨ (ਐਨ ਆਰ ਆਈ ):- ਪਾਕਿਸਤਾਨ ਸਰਕਾਰ ਨੇ ਆਪਣੇ ਹੱਥਾਂ ਚ ਕਰਤਾਰਪੁਰ ਸਾਹਿਬ ਦਾ ਕੰਟਰੋਲ ਲੈ ਲਿਆ ਹੈ, ਫਿਲਹਾਲ ਅੱਜੇ ਤਕ ਇਹ ਕੰਟਰੋਲ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਸੀ ,ਪਾਕਿਸਤਾਨ ਦੀ ਨੀਤੀ ਦੀ ਬਿੱਲੀ ਥੈਲੇ ਵਿੱਚੋਂ ਬਾਹਰ ਆ ਹੀ ਗਈ ਹੈ ,ਪਾਕਿਸਤਾਨ ਸਰਕਾਰ ਨੇ ਆਪਣਾ ਅਸਲੀ ਰੂਪ ਦਿਖਾਇਆ ਹੈ , ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਪਾਕਿਸਤਾਨ ਸਰਕਾਰ ਪਾਕਿਸਤਾਨ ਤੋਂ ਆਉਣ ਵਾਲੇ ਸ਼ਰਧਾਲੂਆਂ ਤੋਂ 200 ਰੁਪਏ ਅਤੇ ਭਾਰਤ ਤੋਂ ਆਉਣ ਵਾਲੇ ਸ਼ਰਧਾਲੂ ਤੋਂ 20 ਡਾਲਰ ਫੀਸ ਵਸੂਲਦੀ ਹੈ | ਸਰਕਾਰ ਦੇ ਨਵੇਂ ਫੈਂਸਲੇ ਦੇ ਤਹਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਵਪਾਰਕ ਰੂਪ ਚ ਲਿਆ ਜਾ ਰਿਹਾ ਹੈ ,ਦੂਜਾ ਪਾਸੇ ਤਿੱਖੀ ਪ੍ਰਤੀਕ੍ਰਿਆ ਵੀ ਸ਼ੁਰੂ ਹੋ ਚੁੱਕੀ ਹੈ , ਆਈ ਐਸ ਆਈ ਦੀ ਨਿਗਰਾਨੀ ਚ ਹੁਣ ਰੱਖ ਰਾਖਵ ਹੋਵੇਗਾ |