ਸਰਦੂਲਗੜ ਵਿਖੇ ਕਣਕ ਦੀ ਸਰਕਾਰੀ ਖ੍ਰੀਦ ਸ਼ੁਰੂ

by vikramsehajpal

ਸਰਦੂਲਗੜ (ਬਲਜਿੰਦਰ ਸਿੰਘ)- ਸਥਾਨਕ ਅਨਾਜ ਮੰਡੀ ਵਿਖੇ ਕਣਕ ਦੀ ਸਰਕਾਰੀ ਖ੍ਰੀਦ ਦੀ ਰਸਮੀ ਸੁਰੂਆਤ ਸੀਨੀਅਰ ਕਾਂਗਰਸੀ ਆਗੂ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਵਲੋਂ ਕਰਵਾਈ ਗਈ। ਉਨਾ ਕਿਸਾਨਾਂ ਨੂੰ ਮੰਡੀ ਵਿੱਚ ਸੁੱਕੀ ਫਸਲ ਲਿਉਅਣ ਦੀ ਅਪੀਲ ਕਰਦਿਆ ਭਰੋਸਾ ਦਿੱਤਾ ਕਿ ਕਣਕ ਦੀ ਖ੍ਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਫਸਲ ਵੇਚਣ ਮੋਕੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ।

ਮਾਰਕਿਟ ਕਮੇਟੀ ਦੇ ਸਕੱਤਰ ਜਗਤਾਰ ਸਿੰਘ ਫੱਗੂ ਨੇ ਦੱਸਿਆ ਕਿ ਅੱਜ ਸਥਾਨਕ ਅਨਾਜ ਮੰਡੀ ਵਿੱਚ ਤਕਰੀਬਨ 1500 ਮੀਟ੍ਰਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ ਕਣਕ ਦੀ ਖ੍ਰੀਦ ਲਈ ਸਰਦੂਲਗੜ ਸਮੇਤ 13 ਖ੍ਰੀਦ ਕੇਂਦਰ ਬਣਾਏ ਗਏ,ਜਿਥੇ ਸਰਕਾਰੀ ਏਜੰਸੀਆ ਮਾਰਕਫੈਡ,ਪਨਗ੍ਰੇਨ ਅਤੇ ਪਨਸਪ ਵਲੋਂ ਖ੍ਰੀਦ ਕੀਤੀ ਜਾਵੇਗੀ। ਇਸ ਮੋਕੇ ਚੇੈਅਰਮੇਨ ਸੱਤਪਾਲ ਵਰਮਾ, ਮਾਰਕਿਟ ਕਮੇਟੀ ਚੈਅਰਮੇਨ ਕੁਲਵੰਤ ਸਿੰਘ ਸੰਘਾ,ਵਾਇਸ ਚੈਅਰਮੇਨ ਸੁਰਜੀਤ ਸਿੰਘ ਝੰਡਾ ਕਲਾ, ਰਾਜੇਸ਼ ਗਰਗ,ਸ਼ਿਵਤਾਜ ਸ਼ਰਮਾ, ਮਥਰਾ ਦਾਸ,ਸੁਖਵਿੰਦਰ ਸਿੰਘ ਸੁੱਖੀ,ਬਲਦੇਵ ਸਿੰਘ, ਸੰਤ ਰਾਮ ਗਰਗ, ਵਿਕਰਮਜੀਤ ਗਰਗ,ਕਾਲੂ ਜੈਨ,ਸਤੀਸ਼ ਜੈਨ, ਇੰਸਪੈਕਟਰ ਬਲਰਾਜ ਸਿੰਘ, ਇੰਸ. ਮੁਨੀਸ਼ ਕੁਮਾਰ ਅਤੇ ਇੰਸ. ਰਾਜ ਕੁਮਾਰ ਹਾਜਰ ਸਨ।