ਰਾਜਪਾਲ ਨੇ CM ਮਾਨ ਨੂੰ ਲਿਖਿਆ ਪੱਤਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : 27 ਸਤੰਬਰ ਨੂੰ ਹੋਣ ਵਾਲੇ ਇਜਲਾਸ ਵਿੱਚ ਵਿਧਾਨਕ ਕੰਮਾਂ ਦੇ ਵੇਰਵੇ ਮੰਗੇ ਹਨ। ਜਿਸ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਰੱਦ ਹੱਦ ਪਾਰ ਕਰਨ ਦੇ ਬਰਾਬਰ ਹੈ। CM ਮਾਨ ਨੇ ਟਵੀਟ ਕਰਕੇ ਕਿਹਾ ਕਿ ਇੱਕ ਦਿਨ ਰਾਜਪਾਲ ਸਭ ਭਾਸ਼ਣਾਂ ਦੀ ਪ੍ਰਵਾਨਗੀ ਲਈ ਮੰਗ ਕਰਨਗੇ। ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਜਪਾਲ ਨੇ ਚਿੱਠੀ ਲਿੱਖੀ ਹੈ। ਰਾਜਪਾਲ ਨੇ ਲਿਖਿਆ ਕਿ ਤੁਸੀਂ ਮੇਰੇ ਤੇ too much ਨਾਰਾਜ਼ ਲੱਗ ਰਹੇ ਹੋ, ਬਿਆਨਾਂ ਵਿੱਚ ਤੁਹਾਡੀ ਨਾਰਾਜ਼ਗੀ ਦਿਖਾਈ ਦੇ ਰਹੀ ਹੈ । ਰਾਜਪਾਲ ਨੇ ਚਿੱਠੀ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਵਿਧਾਨ ਦੀ ਧਾਰਾ 167,168 ਪੜਨ ਦੀ ਵੀ ਸਲਾਹ ਦਿੱਤੀ ਹੈ।