ਬਰੈਂਪਟਨ ਵਿੱਚ ਆਯੋਜਿਤ ਕੀਤਾ ਗਿਆ ‘ਮੇਲਾ ਪੰਜਾਬਣਾਂ ਦਾ’ ਦਾ ਗ੍ਰਾਂਡ ਫਿਨਾਲੇ

by nripost

ਬਰੈਂਪਟਨ (ਐੱਨਆਰਆਈ ਮੀਡਿਆ)- 22 ਜੂਨ ਨੂੰ ਮਿਸੀਸਾਗਾ ਵਿਚ 'ਮੇਲਾ ਪੰਜਾਬਣਾਂ ਦਾ' ਦਾ ਗ੍ਰਾਂਡ ਫਿਨਾਲੇ ਆਯੋਜਿਤ ਕੀਤਾ ਗਿਆ। ਜਿਸ ਵਿੱਚ ਮਿਸ ਪੰਜਾਬਣ ਤੋਂ ਇਲਾਵਾ 'ਬੇਬੇ ਨੰਬਰ-1 ਅਤੇ ਬਾਪੂ ਨੰਬਰ-1' ਦੇ ਮੁਕਾਬਲੇ ਵੀ ਕਰਵਾਏ ਗਏ। ਜਿਨ੍ਹਾਂ ਵਿਚ ਕੈਨੇਡਾ ਸਮੇਤ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਤੋਂ ਆਏ 18 ਸਾਲ ਦੇ ਯੂਵਾਂਵਾਂ ਤੋਂ ਲੈਕੇ 95 ਸਾਲ ਦੇ ਬਜ਼ੁਰਗਾਂ ਤੱਕ ਨੇ ਹਿੱਸਾ ਲਿਆ ਤੇ ਆਪਣੇ ਟੈਲੇੰਟ ਨਾਲ ਆਏ ਹੋਏ ਦਰਸ਼ਕਾਂ ਦਾ ਮੰਨ ਜਿੱਤ ਲਿਆ।

ਸਮਾਗਮ ਦੀ ਆਯੋਜਕ ਅਮਨਦੀਪ ਪੰਨੂ ਨੇ ਦੱਸਿਆ ਕਿ ਕੈਟਾਗਿਰੀ-1 (18 ਤੋਂ 35 ਸਾਲ) 'ਚ ਪਹਿਲੇ ਸਥਾਨ ਤੇ ਹਰਜੋਤ ਢੀਂਡਸਾ (ਨਿਊਜ਼ੀਲੈਂਡ), ਦੂੱਜੇ 'ਤੇ ਹਰਪ੍ਰੀਤ ਭੱਠਲ ਅਤੇ ਤੀਜੇ ਤੇ ਸਿੰਮੀ ਗ੍ਰੇਵਾਲ (ਅਮਰੀਕਾ) ਰਹੀ। ਇਸੇ ਤਰ੍ਹਾਂ ਕੈਟਾਗਿਰੀ-2 (18 ਤੋਂ 35 ਸਾਲ) 'ਚ ਅਸ਼ਟੀ ਚੋਹਾਨ, ਕੰਚਨ ਸ਼ਰਮਾ ਅਤੇ ਹਰਜਿੰਦਰ ਮਾਹਲ ਕ੍ਰਮਵਾਰ ਪਹਿਲੇ ,ਦੂੱਜੇ ਅਤੇ ਤੀਜੇ ਸਥਾਨ ਤੇ ਰਹੇ। ਜਦਕਿ ਕੰਚਨ ਸ਼ਰਮਾ (ਗਿੱਧੇ ਦੀ ਰਾਣੀ), ਹਰਪ੍ਰੀਤ ਭੱਠਲ (ਸੋਹਣੀ ਸੁਨਖੀ ਮੁਟਿਆਰ), ਅੰਮ੍ਰਿਤ ਸਿੱਧੂ (ਸੂਝਵਾਨ ਪੰਜਾਬਣ), ਨਵਪ੍ਰੀਤ ਕੌਰ (ਟੋਰ ਪੰਜਾਬ ਦੀ), ਰਿਤੂ ਅਸਰਾਨੀ (ਸਰਵੋਤਮ ਕੋਰੀਓਗ੍ਰਾਫੀ), ਸਿੰਮੀ ਗ੍ਰੇਵਾਲ (ਸੋਹਣੀ ਮੁਸਕਰਾਹਟ), ਅੰਮ੍ਰਿਤ ਸਿੱਧੂ (ਮਟਕਣੀ ਤੋਰ), ਹਰਜਿੰਦਰ ਮਾਹਲ (ਮੋਸਟ ਗ੍ਰੇਸਫੁਲ), ਸ਼ਵਿੰਦਰ ਸੇਖੋਂ (ਸੋਹਣਾ ਪਹਿਰਾਵਾ), ਰਿਤੂ ਅਸਰਾਨੀ (ਸੋਹਣਿਆ ਅੱਖਾਂ) ਅਤੇ ਸੋਹਣਾ ਸੁਹਾਗ ਦਾ ਖਿਤਾਬ ਸੰਦੀਪ ਸੋਹਲ ਨੇ ਜਿੱਤਿਆ। ਇਸ ਦੇ ਨਾਲ ਹੀ ਬੇਬੇ ਨੰਬਰ-1 ਦਾ ਖਿਤਾਬ ਸ਼ਸ਼ੀ ਸੈਣੀ (ਕੈਨੇਡਾ) ਨੇ ਜਿੱਤਿਆ ਜਦਕਿ ਦੂਜਾ ਅਤੇ ਤੀਜੇ ਨੰਬਰ ਤੇ ਅੰਮ੍ਰਿਤ ਸਿੱਧੂ (ਨਿਊਜ਼ੀਲੈਂਡ) ਅਤੇ ਭਾਰਤ ਤੋਂ ਸ਼ਵਿੰਦਰ ਸੇਖੋਂ ਰਹੇ। ਇਸੇ ਤਰ੍ਹਾਂ ਬਾਪੂ ਨੰਬਰ-1 ਦੇ ਮੁਕਾਬਲੇ ਵਿਚ ਨਿਊਜ਼ੀਲੈਂਡ ਦੇ ਬਲਦੇਵ ਅਹੀਰ ਪਹਿਲੇ, ਅਵਤਾਰ ਬਰਾੜ ਦੂੱਜੇ ਅਤੇ ਸਵਰਨ ਫੁਰਮਾਹ ਤੀਜੇ ਸਥਾਨ ਤੇ ਰਹੇ।

ਸਮਾਗਮ ਦੀ ਆਯੋਜਕ ਅਮਨਦੀਪ ਪੰਨੂ ਦੀ ਰੇਹਨੁਮਾਈਂ ਹੇਠ ਟੀਮ ਦੇ ਮੈਂਬਰ ਪੁਸ਼ਪਿੰਦਰ ਸੰਧੂ, ਜਿੰਮੀ ਕੌਸ਼ਿਕ, ਨਿਰਲੇਪ ਗਿੱਲ, ਮੀਨੂੰ, ਅਵਤਾਰ ਧਾਲੀਵਾਲ, ਜਸਵਿੰਦਰ ਖੋਸਾ ਨੇ ਬਹੁਤ ਸਹਿਜੋਗ ਦਿੱਤਾ। ਜਦਕਿ ਜਸਵਿੰਦਰ ਮਾਵੀ ਅਤੇ ਜਸਵੰਤ ਜੱਸਾ ਨੇ ਸਮਾਗਮ 'ਚ ਆਏ ਸਾਰੇ ਦਰਸ਼ਕ 'ਚ ਰੰਗ ਬੰਨੇ ਕੇ ਰੱਖੀਆ। ਇਸੇ ਤਰ੍ਹਾਂ ਅਸੀਸ ਪ੍ਰੋਡਕਸ਼ਨ ਤੋਂ ਅਮਨ ਬੈਂਸ ਨੇ ਵੀ ਦਿਲੋਂ ਈਵੈਂਟ 'ਚ ਸਾਥ ਦਿੱਤਾ, ਹੋਰ ਤੋਂ ਹੋਰ ਗਗਨ ਸੰਧੂ ਦੀ ਸਜਾਵਟ ਨੂੰ ਸਭ ਨੇ ਬਹੁਤ ਜਿਆਦਾ ਪਸੰਦ। ਇਨ੍ਹਾਂ ਹੀ ਨਹੀਂ ਗਾਇਕਾਂ 'ਚ ਹਰਮਨਦੀਪ ਕੌਰ, ਜੱਸੀ ਸੋਹਲ, ਡੌਲੀ ਸਿੰਘ, ਚੰਨੀ ਕੌਰ (ਸਰੀ), ਰਾਜ ਇੰਦਰ, ਰਾਜੂ ਧਾਲੀਵਾਲ ਨੇ ਸਮਾਗਮ ਦੌਰਾਨ ਬਹੁਤ ਹੀ ਰੌਂਕਾ ਲਗਾਈਆਂ। ਇੰਦਰਜੀਤ ਸਿੰਘ ਅਤੇ ਅੰਕੁਸ਼ ਦੀ ਗਾਇਕੀ ਨੇ ਸਮਾਗਮ ਵਖਰਾ ਈ ਸਵਾਦ ਲਗਾ ਮਹਿਫ਼ਿਲ ਲੁੱਟੀ।

ਨਿਊਜ਼ੀਲੈਂਡ ਤੋਂ ਪਰਮਬੀਰ ਗਿੱਲ ਨੇ ਵੀ ਇਸ ਪ੍ਰੋਗਰਾਮ ਦਾ ਦਿਲੋਂ ਸਾਥ ਦਿੱਤਾ। ਅਮਰੀਕਾ ਤੋਂ ਆਰਜੇ ਭੰਗੜਾ ਅਕੈਡਮੀ ਦਾ ਦਿਲੋਂ ਧੰਨਵਾਦ ਜੋ ਇਸ ਪ੍ਰੋਗਰਾਮ ਲਈ ਵਿਸ਼ੇਸ਼ ਤੌਰ 'ਤੇ ਇੱਥੇ ਆਏ ਅਤੇ ਆਪਣੇ ਭਾਗੀਦਾਰਾਂ ਨੂੰ ਉਤਸ਼ਾਹਿਤ ਕੀਤਾ। ਨਚਦੀ ਜਵਾਨੀ ਤੋਂ ਇਕਬਾਲ ਵਿਰਕ, ਰੇਡੀਓ ਆਪਣਾ ਪੰਜਾਬ ਤੋਂ ਦਵਿੰਦਰ ਬੈਂਸ, ਰਾਜ ਘੁੰਮਣ ਅਤੇ ਮੀਨੂੰ ਜੀ ਨੇ ਜੱਜਿੰਗ ਵਿੱਚ ਸਾਡਾ ਵਧੀਆ ਸਾਥ ਦਿੱਤਾ। ਓਥੇ ਹੀ ਸਮਾਗਮ 'ਚ ਮੇਅਰ ਪੈਟ੍ਰਿਕ ਬ੍ਰਾਉਨ, ਸਿਟੀ ਕੌਂਸਲਰ ਰੌਡ ਪਾਵਰ ਅਤੇ ਰਾਜ ਸਕੱਤਰ ਸੰਸਦ ਮੈਂਬਰ ਰੂਬੀ ਸਹੋਤਾ ਉਚੱਜੇ ਤੌਰ ਤੇ ਪਹੁੰਚੇ।