ਪੋਤੇ ਦਾ ਵੱਡਾ ਕਾਰਾ, 2 ਲੱਖ ਰੁਪਏ ਖ਼ਾਤਰ ਦਾਦੀ ਨੂੰ ਮਾਰੀ ਗੋਲੀ ਕੀਤਾ ਕਤਲ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਾਰਨ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਪੋਤੇ ਨੇ ਪਹਿਲਾਂ ਆਪਣੀ ਦਾਦੀ ਕੋਲੋਂ 2 ਲੱਖ ਰੁਪਏ ਦੀ ਮੰਗ ਕੀਤੀ। ਪੈਸੇ ਨਾ ਦੇਣ 'ਤੇ ਉਸ ਦੇ ਆਪਣੀ ਦਾਦੀ ਦਾ ਬੇਰਹਿਮੀ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤਾ ।ਇਸ ਵਾਰਦਾਤ ਨਾਲ ਇਲਾਕੇ 'ਚ ਸਨਸਨੀ ਫੈਲ ਗਈ । ਮ੍ਰਿਤਕ ਮਹਿਲਾ ਦੀ ਪਛਾਣ ਪਿੰਡ ਬਿਸ਼ਨਪੁਰਾ ਦੀ ਰਹਿਣ ਵਾਲੀ ਸ਼ਿਵਪਤੀ ਦੇ ਰੂਪ 'ਚ ਹੋਈ ਹੈ ।ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਹਿਲਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਦੋਸ਼ੀ ਪੋਤੇ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸ਼ਿਵਪਤੀ ਘਰ ਦੇ ਬਾਹਰ ਦਰਵਾਜ਼ੇ 'ਤੇ ਬੈਠੀ ਸੀ। ਫਿਰ ਬਾਈਕ 'ਤੇ ਸਵਾਰ 3 ਲੋਕ ਮਹਿਲਾ ਕੋਲ ਪਹੁੰਚੇ ਤੇ ਪੁੱਛਿਆ ਕਿ ਟੁਨਾ ਪਾਂਡੇ ਕਿੱਥੇ ਹਨ, ਜਦੋ ਸ਼ਿਵਪਤੀ ਕੁਝ ਬੋਲੀ ਤਾਂ ਬਾਈਕ ਸਵਾਰ ਇੱਕ ਨੌਜਵਾਨ ਨੇ ਉਸ ਦੇ ਗੋਲੀ ਮਾਰ ਦਿੱਤੀ।

ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨੋ ਬਾਈਕ ਸਵਾਰ ਮੌਕੇ ਤੋਂ ਫਰਾਰ ਹੋ ਗਏ ।ਸ਼ਿਵਪਤੀ ਦੇ ਦੂਜੇ ਮੁੰਡੇ ਨੇ ਦੱਸਿਆ ਕਿ ਉਸ ਦਾ ਇੱਕ ਭਰਾ ਰਣਵਿਜੇ ਹੈ ,ਜੋ ਛਪਰਾ 'ਚ ਰਹਿੰਦਾ ਹੈ ।ਉਹ ਆਪਣੇ 2 ਪੁੱਤਰਾਂ ਨਾਲ ਬਾਈਕ 'ਤੇ ਆਏ ਸੀ ਤੇ ਉਸ ਨੇ ਆਪਣੀ ਮਾਂ ਦੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਕਿਉਕਿ ਰਣਵਿਜੇ ਮਾਂ ਕੋਲੋਂ ਲਗਾਤਾਰ 2 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ ਤੇ ਮਾਂ ਨੇ ਪੈਸੇ ਨਾ ਦਿੱਤੇ। ਜਿਸ ਕਰਕੇ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ