ਗ੍ਰੰਥੀ ਸਿੰਘ ਦੀ ਪਤਨੀ ਮਾਮੇ ਨਾਲ ਹੋਈ ਫਰਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਗ੍ਰੰਥੀ ਸਿੰਘ ਦੀ ਪਤਨੀ ਆਪਣੇ ਮਾਮੇ ਨਾਲ ਭੱਜ ਗਈ। ਹੁਣ ਗ੍ਰੰਥੀ ਸਿੰਘ ਤੇ ਉਸ ਦੀ ਪਤੀ ਵੀ ਕੈਮਰੇ ਸਾਹਮਣੇ ਆਪਣਾ ਪੱਖ ਰੱਖਦੇ ਦਿਖਾਈ ਦੇ ਰਹੇ ਹਨ। ਗ੍ਰੰਥੀ ਦੀ ਪਤਨੀ ਨੇ ਕਿਹਾ ਕਿ ਉਹ ਜਦੋ ਦੀ ਇਸ ਘਰ ਵਿੱਚ ਵਿਆਹ ਕੇ ਆਈ ਹੈ ,ਉਦੋਂ ਤੋਂ ਹੀ ਉਸ ਨਾਲ ਕੁੱਟਮਾਰ ਹੁੰਦੀ ਆ ਰਹੀ ਤੇ ਕਦੇ ਵੀ ਠੀਕ ਵਿਵਹਾਰ ਨਹੀ ਕੀਤਾ ਗਿਆ । ਉੱਥੇ ਹੀ ਗ੍ਰੰਥੀ ਸਿੰਘ ਨੇ ਕਿਹਾ ਕਿ ਲੜਾਈਆਂ ਤਾਂ ਹਰ ਘਰ ਹੁੰਦੀਆਂ ਹਨ ਪਰ ਜੋ ਇਸ ਨੇ ਕੀਤਾ ਉਹ ਠੀਕ ਹੈ? ਫਿਲਹਾਲ ਪੁਲਿਸ ਵੱਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।