ਮਹਾਨ ਫੁੱਟਬਾਲਰ ਡਿਏਗੋ ਮੈਰਾਡੋਨਾ ਦਾ 60 ਸਾਲ ਦੀ ਉਮਰ ‘ਚ ਦੇਹਾਂਤ

by vikramsehajpal

ਬਿਊਨੇਸ ਆਰੀਅਸ (ਐਨ.ਆਰ.ਆਈ. ਮੀਡਿਆ) : ਅਰਜਨਟੀਨਾ ਦੇ ਮਹਾਨ ਫੁੱਟਬਾਲਰ ਡਿਏਗੋ ਮੈਰਾਡੋਨਾ ਦਾ ਦੇਹਾਂਤ ਹੋ ਗਿਆ ਹੈ। ਫੁੱਟਬਾਲ ਖਿਡਾਰੀ ਦੀ ਉਮਰ 60 ਸਾਲ ਸੀ। ਦੱਸ ਦਈਏ ਕਿ ਮੈਰਾਡੋਨਾ ਦਾ ਦੇਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਹੈ। ਇਸਤੋਂ ਪਹਿਲਾਂ ਪਿੱਛੇ ਜਿਹੇ ਹੀ ਉਨ੍ਹਾਂ ਦੇ ਦਿਮਾਗ ਦੀ ਸਰਜਰੀ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਸੀ।

ਦੱਸ ਦਈਏ ਕਿ ਉਨ੍ਹਾਂ ਇਕ ਦਿਨ ਪਹਿਲਾਂ ਹੀ ਆਪਣਾ 60ਵਾਂ ਜਨਮਦਿਨ ਮਨਾਇਆ ਸੀ। ਉਨ੍ਹਾਂ ਦੇ ਵਕੀਲ ਨੇ ਦੱਸਿਆ ਕਿ ਮਾਰਾਡੋਨਾ ਦਾ ਦਿਹਾਂਤ ਉਨ੍ਹਾਂ ਦੇ ਘਰ ’ਚ ਹੀ ਹੋਇਆ ਹੈ। ਉਨ੍ਹਾਂ ਦਾ 2 ਹਫਤੇ ਪਹਿਲਾਂ ਹੀ ਦਿਮਾਗ ਦਾ ਆਪ੍ਰੇਸ਼ਨ ਹੋਇਆ ਸੀ। ਮਾਰਾਡੋਨਾ ਫੁੱਟਬਾਲ ਦੇ ਮੈਦਾਨ ’ਚ ਜਿੰਨੇ ਸਨਮਾਨਤ ਖਿਡਾਰੀ ਸਨ, ਮੈਦਾਨ ਤੋਂ ਬਾਹਰ ਉਨ੍ਹਾਂ ਦੀ ਜ਼ਿੰਦਗੀ ਓਨੀ ਹੀ ਹਲਚਲ ਭਰੀ ਸੀ।

ਉਨ੍ਹਾਂ ’ਤੇ ਨਸ਼ਾ ਕਰਨ ਦੇ ਦੋਸ਼ ਵੀ ਲੱਗੇ ਸਨ। ਮਾਰਾਡੋਨਾ ਨੇ ਸਾਲ 1986 ਦੀ ਵਿਸ਼ਵ ਕੱਪ ਜਿੱਤ ’ਚ ਅਰਜਨਟੀਨਾ ਲਈ ਮੁੱਖ ਭੂਮਿਕਾ ਨਿਭਾਈ ਸੀ। ਇਸ ਟੂਰਨਾਮੈਂਟ ਦੇ ਫਾਈਨਲ ਦੌਰਾਨ ਇਕ ਵਿਵਾਦਗ੍ਰਸਤ ਗੋਲ ਨੂੰ ‘ਹੈਂਡ ਆਫ ਗੌਡ’ ਦਾ ਨਾਂ ਦਿੱਤਾ ਗਿਆ ਸੀ।