Mirzapur ਫੈਨਸ ਲਈ ਵੱਡਾ ਤੋਹਫ਼ਾ,ਸ਼ਵੇਤਾ ਤਿ੍ਰਪਾਠੀ ਨੇ ਸ਼ੇਅਰ ਕੀਤਾ ਮਿਰਜ਼ਾਪੁਰ ਸੀਜ਼ਨ-3 ਦਾ ਪੋਸਟਰ

by vikramsehajpal

ਦਿੱਲੀ,(ਦੇਵ ਇੰਦਰਜੀਤ) :ਸ਼ਵੇਤਾ ਨੇ ਆਪਣੇ ਇੰਸਟਾਗ੍ਰਾਮ ’ਤੇ ਜੋ ਪੋਸਟਰ ਸ਼ੇਅਰ ਕੀਤੇ ਹਨ, ਉਸ ’ਚ ਮੁੰਨਾ ਤਿ੍ਰਪਾਠੀ ਵੀ ਨਜ਼ਰ ਆ ਰਹੇ ਹਨ। ਅਜਿਹੇ ’ਚ ਇਸ ਗੱਲ ਦਾ ਅੰਦਾਜ਼ਾ ਸਾਫ਼ ਲਾਇਆ ਜਾ ਸਕਦਾ ਹੈ ਕਿ ਮੁੰਨਾ ਤਿ੍ਰਪਾਠੀ ਮਰੇਗਾ ਨਹੀਂ। ਵੈਸੇ ਵੀ ਮੁੰਨਾ ਖ਼ੁਦ ਨੂੰ ‘ਅਮਰ’ ਹੀ ਕਹਿੰਦਾ ਸੀ ਪਰ ਉਸ ਦੀ ਜਾਨ ਕਿਵੇਂ ਬਚੇਗੀ, ਇਹ ਤਾਂ ਸੀਜ਼ਨ 3 ਰਿਲੀਜ਼ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗਾ।

ਸ਼ਵੇਤਾ ਨੇ ਆਪਣੇ ਇੰਸਟਾਗ੍ਰਾਮ ’ਤੇ ਫਿਲਮ ਦੇ ਦੋ ਪੋਸਟਰ ਜਾਰੀ ਕੀਤੇ ਹਨ, ਜਿਸ ਨਾਲ ਉਸ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਮਿਰਜ਼ਾਪੁਰ ਸੀਰੀਜ਼ ਆਪਣੇ ਤੀਸਰੇ ਸੀਜ਼ਨ ਨਾਲ ਜਲਦੀ ਵਾਪਸੀ ਕਰਨ ਵਾਲੀ ਹੈ।ਮਿਰਜ਼ਾਪੁਰ ਦਾ ਦੂਸਰਾ ਸੀਜ਼ਨ ਪਿਛਲੇ ਸਾਲ ਯਾਨੀ 2020 ’ਚ ਅਮੇਜ਼ਨ ਪ੍ਰਾਈਮ ਵੀਡੀਓ ’ਤੇ ਰਿਲੀਜ਼ ਕੀਤਾ ਸੀ ਪਰ ਇਸ ਸੀਜ਼ਨ ਦੀ ਸਮਾਪਤੀ ਜਿਸ ਤਰ੍ਹਾਂ ਕੀਤੀ ਸੀ, ਉਸ ਨਾਲ ਪ੍ਰਸ਼ੰਸਕਾਂ ’ਚ ਫਿਰ ਤੋਂ ਬੇਚੈਨੀ ਪੈਦਾ ਕਰ ਦਿੱਤੀ ਸੀ ਕਿ ਹੁਣ ਅੱਗਿਓਂ ਕੀ ਹੋਵੇਗਾ? ਇਸ ਦੀ ਸਮਾਪਤੀ ਨੂੰ ਦੇਖਦਿਆਂ ਪ੍ਰਸ਼ੰਸਕਾਂ ਨੂੰ ਸਮਝ ਆ ਗਈ ਸੀ ਕਿ ਮਿਰਜ਼ਾਪੁਰ ਸੀਜ਼ਨ-3 ਆਵੇਗਾ, ਜਿਸ ’ਚ ਦਰਸ਼ਕਾਂ ਨੂੰ ਇਸ ਸਵਾਲ ਦਾ ਜਵਾਬ ਮਿਲੇਗਾ ਕਿ ਆਖ਼ਰ ਸ਼ਰਦ ਨੇ ਕਾਲੀਨ ਬਈਆ ਨੂੰ ਕਿਉਂ ਬਚਾਇਆ? ਤੇ ਕੀ ਮੁੰਨਾ ਤਿ੍ਰਪਾਠੀ ਵਾਕਿਆ ਹੀ ਮਾਰ ਜਾਵੇਗਾ।