ਅੰਮ੍ਰਿਤਸਰ ਲਈ ਵੱਡੀ ਖੁਸ਼ਖਬਰੀ,ਰੇਲਵੇ ਸਟੇਸ਼ਨ ਲਈ 230 ਕਰੋੜ ਰੁਪਏ ਮਨਜ਼ੂਰ

by vikramsehajpal

ਅੰਮ੍ਰਿਤਸਰ,(ਦੇਵ ਇੰਦਰਜੀਤ) :ਜ਼ਿਕਰਯੋਗ ਹੈ ਕਿ 2018 ਤੋਂ ਲੋਕ ਸਭਾ ਵਿਚ ਰੇਲਵੇ ਬਜ਼ਟ ਦੌਰਾਨ ਔਜਲਾ ਨੇ ਅੰਮ੍ਰਿਤਸਰ ਦੇ ਵੱਖ-ਵੱਖ ਰੇਲਵੇ ਓਵਰ ਬ੍ਰਿਜਾਂ, ਅੰਡਰਪਾਥ , ਨਵੀਆਂ ਰੇਲ ਲਾਈਨਾਂ ਅਤੇ ਅੰਮ੍ਰਿਤਸਰ ਸ਼ਹਿਰ ਦੇ ਰੇਲਵੇ ਸਟੇਸ਼ਨ ਨੂੰ ਮਿਆਰੀ ਪੱਧਰ ਦੀਆਂ ਸਹੂਲਤਾਂ ਮੁਹਈਆ ਕਰਵਾਉਣ ਦੇ ਨਾਲ ਨਾਲ ਇਹਨੂੰ ਅੰਤਰਰਾਸ਼ਟਰੀ ਪੱਧਰ ਦਾ ਦਰਜਾ ਦੇਣ ਦੀ ਮੰਗ ਕੀਤੀ ਸੀ ਜਿਸ ਦੇ ਮੱਦੇਨਜਰ ਅੱਜ ਪਿਊਸ਼ ਗੋਇਲ ਨੇ ਲੋਕ ਸਭਾ ਵਿਚ ਜਾਣਕਾਰੀ ਦਿੰਦਿਆਂ ਕਿਹਾ 230 ਕਰੋੜ ਦੀ ਲਾਗਤ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਨੂੰ ਏਅਰਪੋਰਟ ਦੀ ਤਰਜ਼ 'ਤੇ ਬਣਾਇਆ ਜਾਵੇਗਾ , ਜਿਸ ਵਿਚ ਹੋਟਲ, ਪਾਰਕਿੰਗ, ਸ਼ਾਪਿੰਗ ਮਾਲ ਤੋਂ ਇਲਾਵਾ ਯਾਤਰੂਆਂ ਨੂੰ ਹੋਰ ਵੀ ਸਹੁਲਤਾਂ ਮੁਹਈਆ ਕਰਵਾਈਆਂ ਜਾਣਗੀਆਂ।