ਕੈਨੇਡਾ ਜਾਣ ਵਾਲੀਆਂ ਲਈ ਵੱਡੀ ਖਬਰ, ਅੰਮ੍ਰਿਤਸਰ ਤੋਂ ਸਿੱਧੀ ਟੋਰਾਂਟੋ ਲਈ ਉਡਾਣ ਸ਼ੁਰੂ

by

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਹੁਣ ਕੈਨੇਡਾ ਜਾਣ ਲਈ ਪੰਜਾਬ ਦੇ ਲੋਕਾਂ ਨੂੰ ਅੰਮ੍ਰਿਤਸਰ ਤੋਂ ਹੀ ਸਿੱਧੀ ਟੋਰਾਂਟੋ ਲਈ ਉਡਾਣ ਦੀ ਸਹੂਲਤ ਉਪਲੱਬਧ ਹੋਵੇਗੀ। ਏਅਰ ਇੰਡੀਆਂ ਵਲੋਂ ਅੰਮ੍ਰਿਤਸਰ ਤੋਂ ਟੋਰਾਂਟੇ ਲਈ ਸਿੱਧੀ ਹਵਾਈ ਸੇਵਾ ਦੀ ਸ਼ੁਰੂਆਤ 27 ਸਤੰਬਰ ਤੋਂ ਕੀਤੀ ਜਾ ਰਹੀ ਹੈ। ਇਸ ਦਿਨ ਵਿਸ਼ਵ ਸੈਰ-ਸਪਾਟਾ ਦਿਵਸ ਵੀ ਹੈ। ਇਸ ਸੰਬੰਧੀ ਅੱਜ ਰਸਮੀ ਐਲਾਣ ਕੇਂਦਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਵਲੋਂ ਕੀਤਾ ਗਿਆ। ਉਨ੍ਹਾਂ ਇਸ ਸੰਬੰਧੀ ਇਕ ਟਵੀਟ ਵੀ ਕੀਤਾ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ-ਦਿੱਲੀ-ਟੋਰਾਂਟੇ ਲਈ ਫਲਾਈਟ ਹਫਤੇ ਵਿਚ ਤਿੰਨ ਦਿਨ ਉਡਾਣ ਭਰੇਗੀ। 


ਹਰਦੀਪ ਸਿੰਘ ਪੁਰੀ ਦੇ ਟਵੀਟ ਦੇ ਨਾਲ ਹੀ ਕੈਨੇਡਾ ਦੀ ਸਿਆਸਤਦਾਨ ਤੇ ਲਿਬਰਲ ਪਾਰਟੀ ਦੀ ਮੈਂਬਰ ਰੁਬੀ ਢੱਲਾ ਨੇ ਵੀ ਇਸ ਟਵੀਟ ਨੂੰ ਰੀ-ਟਵੀਟ ਕਰਦਿਆਂ ਲਿਖਿਆ ਹੈ ਕਿ ਆਖਰ ਕਈ ਸਾਲਾਂ ਦੀ ਮਹਿਨਤ ਤੋਂ ਬਾਅਦ ਕੈਨੇਡੀਅਨ ਲੋਕ ਹੁਣ ਟੋਰਾਂਟੋ ਤੋਂ ਪਵਿੱਤਰ ਸ਼ਹਿਰ ਅੰਮ੍ਰਿਤਸਰ ਲਈ ਸਿੱਧੀ ਉਡਾਣ ਭਰ ਸਕਣਗੇ। ਇਸ ਲਈ ਉਨ੍ਹਾਂ ਨੇ ਭਾਰਤੀ ਪ੍ਰਧਾਨ ਮੰਤਰੀ ਤੇ ਕੇਂਦਰੀ ਰਾਜ ਮੰਤਰੀ ਹਰਦੀਪ ਪੁਰੀ ਦਾ ਵੀ ਧੰਨਵਾਦ ਕੀਤਾ।