ਜੰਮੂ-ਕਸ਼ਮੀਰ ‘ਚ ਸੀਆਰਪੀਐਫ ਤੇ ਗ੍ਰੇਨੇਡ ਨਾਲ ਹਮਲਾ

by vikramsehajpal

ਜੰਮੂ-ਕਸ਼ਮੀਰ,(ਦੇਵ ਇੰਦਰਜੀਤ) :ਹਮਲੇ ਵਿੱਚ ਸੀਆਰਪੀਐਫ ਦਾ ਇੱਕ ਜਵਾਨ ਸ਼ਹੀਦ ਹੋ ਗਏ ਹਨ ਅਤੇ 3 ਜਵਾਨ ਫੱਟੜ ਹੋ ਗਏ ਹਨ। ਸੈਨਾ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।ਜੰਮੂ-ਕਸ਼ਮੀਰ ਦੇ ਲਾਵੇਪੋਰਾ ਵਿੱਚ ਅਤਵਾਦੀਆਂ ਨੇ ਸੀਆਰਪੀਐਫ ਦੀ ਨਾਕਾ ਪਾਰਟੀ ਉੱਤੇ ਹਮਲਾ ਕੀਤਾ। ਸੈਨਾ ਨੇ ਕਿਹਾ ਕਿ ਜਦੋਂ ਲਾਵੇਪੋਰਾ ਵਿੱਚ ਸੀਆਰਪੀਐਫ ਪਾਰਟੀ ਉੱਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ ਤਾਂ ਸੀਆਰਪੀਐਫ ਦੇ ਜਵਾਨ ਫੱਟੜ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਵਿੱਚੋਂ 1 ਨੇ ਦਮ ਤੋੜ ਦਿੱਤਾ।