ਲਾੜੇ ਨੇ ਵਿਆਹ ਤੋਂ ਬਾਅਦ ਮੰਗਿਆ ਦਾਜ, ਫਿਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਬੋਹਰ ਦੀ ਜੰਮੂ ਬਸਤੀ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵਿਆਹ ਦੌਰਾਨ ਲਾੜੇ ਨੂੰ ਦਾਜ ਦੀ ਮੰਗ ਕਰਨੀ ਮਹਿੰਗੀ ਪੈ ਗਈ। ਦੱਸਿਆ ਜਾ ਰਿਹਾ ਜਦੋ ਕੁੜੀ ਮੁੰਡੇ ਨੇ ਲਾਵਾਂ ਲੈ ਲਿਆ ਤਾਂ ਲਾੜੇ ਨੇ ਪਰਿਵਾਰ ਵਲੋਂ ਦਾਜ ਦੀ ਮੰਗ ਕੀਤੀ ਗਈ। ਜਿਸ ਨੂੰ ਲੈ ਕੇ ਵਿਵਾਦ ਇੰਨਾ ਵੱਧ ਗਿਆ ਕਿ ਲੋਕਾਂ ਨੇ ਇੱਕ ਦੂਜੇ ਤੇ ਇੱਟਾਂ ,ਕੁਰਸੀਆਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਲੜਾਈ ਨੇ ਦੇਖਦੇ ਹੀ ਦੇਖਦੇ ਖੂਨੀ ਰੂਪ ਲੈ ਲਿਆ । ਜਿਸ ਕਾਰਨ ਕਈ ਲੋਕ ਗੰਭੀਰ ਜਖ਼ਮੀ ਹੋ ਗਏ । ਮਮਤਾ ਰਾਣੀ ਨੇ ਦੱਸਿਆ ਕਿ ਉਸ ਦਾ ਵਿਆਹ ਰਾਮ ਵਾਸੀ ਫਾਜ਼ਿਲਕਾ ਨਾਲ ਹੋਣਾ ਸੀ ਤਾਂ ਅੱਜ ਬਰਾਤ ਆਈ ਹੋਈ ਸੀ।

ਜਦੋ ਉਨ੍ਹਾਂ ਦੀਆਂ ਲਾਵਾਂ ਹੋ ਗਈਆਂ ਤਾਂ ਲਾੜੇ ਦੇ ਪਰਿਵਾਰ ਨੇ ਦਾਜ 'ਚ ਕਾਰ ਤੇ ਸੋਨੇ ਦੀ ਮੰਗ ਕੀਤੀ ਪਰ ਅਸੀਂ ਉਨ੍ਹਾਂ ਦੀ ਮੰਗ ਨੂੰ ਪੂਰਾ ਕਰਨ ਤੋਂ ਇਨਕਾਰ ਕਰ ਦਿੱਤਾ । ਮਮਤਾ ਨੇ ਕਿਹਾ ਵਿਆਹ ਸਮਾਗਮ ਦੌਰਾਨ ਜ਼ਿਆਦਾਤਰ ਮੁੰਡੇ ਹੀ ਆਏ ਹੋਏ ਸਨ, ਜਿਸ ਦੇ ਚਲਦੇ ਉਨ੍ਹਾਂ ਨੇ ਵਿਆਹ ਦਾ ਮਾਹੌਲ ਖ਼ਰਾਬ ਕਰ ਦਿੱਤਾ ਤੇ ਲੜਾਈ ਕਰਨੀ ਸ਼ੁਰੂ ਕਰ ਦਿੱਤੀ। ਲੜਾਈ ਦੌਰਾਨ ਕੁੜੀ ਵਾਲਿਆਂ ਵਲੋਂ ਕਈ ਲੋਕ ਗੰਭੀਰ ਜਖ਼ਮੀ ਹੋ ਗਏ ਸਨ। ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਕੁੜੀ ਵਾਲਿਆਂ ਨੇ ਦੱਸਿਆ ਕਿ ਬਰਾਤੀਆਂ ਨੇ ਵਿਆਹ ਵਿੱਚ ਬਣਾਈ ਰੋਟੀ ਚੁੱਕ ਕੇ ਜ਼ਮੀਨ 'ਤੇ ਸੁੱਟ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।