ਸਰਕਾਰੀ ਹਸਪਤਾਲ ਦੇ ਸਟਾਫ਼ ਦੀ ਵੱਡੀ ਲਾਪਰਵਾਹੀ…

by jaskamal

ਨਿਊਜ਼ ਡੈਸਕ ਰਿੰਪੀ ਸ਼ਰਮਾ : ਬਟਾਲਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਰਕਾਰੀ ਹਸਪਤਾਲ ਦੇ ਸਟਾਫ਼ ਦੀ ਲਾਪਰਵਾਹੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਕੁਝ ਦਿਨ ਪਹਿਲਾਂ ਰੇਲ ਹਾਦਸੇ ਦੌਰਾਨ ਮਰੇ ਇੱਕ ਲਵਾਰਸ ਵਿਅਕਤੀ ਦੀ ਲਾਸ਼ ਦੀ ਬਜਾਏ ਨਗਰ ਪਾਲਕਾ ਵਾਲਿਆਂ ਨੂੰ ਹਾਦਸੇ ਦੌਰਾਨ ਮਾਰੇ ਗਏ ਸੁਰਿੰਦਰ ਸਿੰਘ ਦੀ ਲਾਸ਼ ਹਸਪਤਾਲ ਵਿੱਚ ਡਿਊਟੀ ਤੇ ਤਾਇਨਾਤ ਕਰਮਚਾਰੀਆਂ ਨੇ ਚੁੱਕਵਾ ਦਿੱਤੀ। ਨਗਰ ਪਾਲਕਾ ਵਲੋਂ ਸੁਰਿੰਦਰ ਸਿੰਘ ਦੀ ਲਾਸ਼ ਦਾ ਲਾਵਾਰਿਸ ਲਾਸ਼ ਵਾਂਗ ਸਸਕਾਰ ਕਰ ਦਿੱਤਾ ਗਿਆ । ਜਦੋ ਅਗਲੇ ਦਿਨ ਸੁਰਿੰਦਰ ਸਿੰਘ ਦੀ ਲਾਸ਼ ਉਸ ਦੇ ਪਰਿਵਾਰਿਕ ਮੈਬਰ ਲੈਣ ਆਏ ਤਾਂ ਉਨ੍ਹਾਂ ਨੂੰ ਇਹ ਗੱਲ ਪਤਾ ਲੱਗਾ ਜਿਸ ਤੋਂ ਬਾਅਦ ਹਸਪਤਾਲ 'ਚ ਹੰਗਾਮਾ ਸ਼ੁਰੂ ਹੋ ਗਿਆ।

ਸੁਰਿੰਦਰ ਸਿੰਘ ਦੇ ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਸੁਰਿੰਦਰ ਸਿੰਘ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਉਹ ਪੋਸਟਮਾਰਟਮ ਲਈ ਲਾਸ਼ ਰੱਖ ਕੇ ਗਏ ਸੀ ਤੇ ਅਗਲੇ ਦਿਨ ਉਨ੍ਹਾਂ ਨੂੰ ਲਾਸ਼ ਲੈ ਕੇ ਜਾਣ ਲਈ ਕਿਹਾ ਗਿਆ । ਜਦੋ ਉਹ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸੁਰਿੰਦਰ ਸਿੰਘ ਦੀ ਲਾਸ਼ ਨੂੰ ਕਿਸੇ ਲਾਵਾਰਸ ਵਿਅਕਤੀ ਦੀ ਲਾਸ਼ ਸਮਝ ਕੇ ਸਾੜ ਦਿੱਤਾ ਗਿਆ । ਪੁਲਿਸ ਨੇ ਮਾਮਲਾ ਦਰਜ ਕਰਕੇ ਹਸਪਤਾਲ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।