ਜਲੰਧਰ ਦੇ ਮੇਨ ਚੌਂਕ ਵਿਚ ਚੱਲੀਆਂ ਗੋਲੀਆਂ

by nripost

ਜਲੰਧਰ (ਰਾਘਵ): ਜਲੰਧਰ ਵਿਖੇ ਗੋਲ਼ੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਪਠਾਨਕੋਟ ਚੌਂਕ 'ਤੇ ਦੁਪਹਿਰ ਵੇਲੇ ਗੋਲ਼ੀਆਂ ਚੱਲਣ ਦੀ ਅਫ਼ਵਾਹ ਉੱਡੀ। ਇਸ ਦੇ ਬਾਅਦ ਮੌਕੇ ਉਤੇ ਉਥੇ ਭਾਜੜਾਂ ਪੈ ਗਈਆਂ। ਸੂਚਨਾ ਮਿਲੀ ਸੀ ਕਿ ਪੁਲਸ ਅਤੇ ਗੈਂਗਸਟਰਾਂ ਵਿਚਕਾਰ ਤਿੰਨ ਤੋਂ ਚਾਰ ਫਾਇਰ ਹੋਏ ਪਰ ਜਦੋਂ ਅਸੀਂ ਮੌਕੇ 'ਤੇ ਪਹੁੰਚੇ ਤਾਂ ਉੱਥੇ ਅਜਿਹਾ ਕੁਝ ਵੀ ਨਹੀਂ ਮਿਲਿਆ। ਉਥੇ ਹੀ ਆਸ-ਪਾਸ ਦੇ ਲੋਕਾਂ ਦਾ ਕਹਿਣਾ ਸੀ ਕਿ ਬਾਈਕ ਸਵਾਰਾਂ ਨੇ ਹਵਾਈ ਫਾਇਰ ਕੀਤੇ ਅਤੇ ਉਥੋਂ ਚਲੇ ਗਏ ਪਰ ਕੁਝ ਲੋਕਾਂ ਨੇ ਕਿਹਾ ਕਿ ਆਵਾਜ਼ ਬੁਲੇਟ ਮੋਟਰਸਾਈਕਲ ਦੇ ਮਾਡੀਫਾਈਹੋਏ ਸਾਈਲੈਂਸਰ ਤੋਂ ਆ ਰਹੀ ਸੀ। ਫਿਲਹਾਲ ਪੁਲਸ ਵੱਲੋਂ ਗੋਲ਼ੀਆਂ ਚੱਲਣ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।