ਗੰਨਮੈਨ ਖ਼ੁਦਕੁਸ਼ੀ ਮਾਮਲਾ, ACP ਨਾਰਥ ਦੀ ਹੋਰ ਵਧੀਆਂ ਮੁਸ਼ਕਿਲਾਂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਵਿਖੇ ਗੜ੍ਹਾ ਰੋਡ ’ਤੇ ਅਰਬਨ ਅਸਟੇਟ ਫੇਜ਼-1 ’ਚ ਰਹਿਣ ਵਾਲੇ ਏ. ਸੀ. ਪੀ. ਸੁਖਜਿੰਦਰ ਸਿੰਘ ਦੀ ਸਰਕਾਰੀ ਗੱਡੀ ਤੇ ਸਰਵਿਸ ਵੈਪਨ ਆਪਣੇ ਕਬਜ਼ੇ ’ਚ ਲੈ ਲਏ ਹਨ। ਏ. ਸੀ. ਪੀ. ਦੇ ਫ਼ਰਾਰ ਹੋਣ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਲਈ ਘਰ ’ਤੇ ਪਹਿਰਾ ਵੀ ਲਗਾ ਦਿੱਤਾ ਹੈ।

ਖ਼ੁਦਕੁਸ਼ੀ ਕਰਨ ਵਾਲੇ ਏ. ਸੀ. ਪੀ. ਦੇ ਗੰਨਮੈਨ ਸਰਵਣ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਦੇ ਬਾਹਰ ਧਰਨਾ ਲਗਾਉਣ ਤੋਂ ਬਾਅਦ ਉਨ੍ਹਾਂ ਦਾ ਗੁੱਸਾ ਦੇਖਦੇ ਹੋਏ ਏ. ਸੀ. ਪੀ. ਦੇ ਘਰ ਦੇ ਬਾਹਰ ਸੁਰੱਖਿਆ ਵਧਾਈ ਗਈ ਸੀ। ਪੰਜਾਬ ਦੇ ਗ੍ਰਹਿ ਮੰਤਰਾਲਾ ਤੱਕ ਪਹੁੰਚੇਗਾ ਤੇ ਫਿਰ ਏ. ਸੀ. ਪੀ. ਸੁਖਜਿੰਦਰ ਸਿੰਘ ਨੂੰ ਸਸਪੈਂਡ ਕਰਨ ਦੀ ਤਿਆਰੀ ਹੋਣ ਦੀ ਉਮੀਦ ਹੈ।