ਹੁਣ ਇਸ ਦੇਸ਼ ਦੇ ਚਰਚ ਤੇ ਅੱਤਵਾਦੀ ਹਮਲਾ – ਕਈਆਂ ਦੀ ਮੌਤ

by

ਡਬਲੋ , 13 ਮਈ ( NRI MEDIA )

ਅਫ਼ਰੀਕਨ ਦੇਸ਼ ਬੁਰਕੀਨਾ ਫਾਸੋ ਦੇ ਵਿਚ ਐਤਵਾਰ ਨੂੰ ਇਕ ਬੰਦੂਕਧਾਰੀ ਨੇ ਚਰਚ ਉੱਤੇ ਹਮਲਾ ਕਰ ਦਿੱਤਾ ਜਿਸ ਵਿਚ ਪਾਦਰੀ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ , ਸਥਾਨਕ ਪੁਲਿਸ ਅਫਸਰ ਨੇ ਇਹ ਜਾਣਕਾਰੀ ਦਿੱਤੀ ਕਿ ਘਟਨਾ ਡਬਲੋ ਖੇਤਰ ਵਿੱਚ ਘਟੀ ਹੈ , ਡਬਲੋ ਦੇ ਮੇਅਰ ਓਸਮਾਨ ਜੋਂਗੋ ਨੇ ਦੱਸਿਆ ਕਿ ਸਵੇਰੇ 9 ਵਜੇ ਇਕ ਹਮਲਾਵਰ  ਚਰਚ ਵਿਚ ਆ ਗਿਆ ਅਤੇ ਉੱਥੇ ਪ੍ਰਾਰਥਨਾ ਕਰ ਰਹੇ ਲੋਕਾਂ ਉੱਤੇ ਉਸਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ , ਸੂਤਰਾਂ ਨੇ ਦੱਸਿਆ ਕਿ ਹਮਲਾਵਰਾਂ ਦੀ ਕੁਲ ਗਿਣਤੀ 20 ਤੋਂ 30 ਸੀ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |


ਸੁਰੱਖਿਆ ਸੂਤਰਾਂ ਅਤੇ ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ , ਡਬਲੋ ਦੇ ਸਥਾਨਕ ਅਧਿਕਾਰੀਆਂ ਨੇ ਨੇ ਐੱ . ਪੀ. ਐੱਫ. ਨੂੰ ਦੱਸਿਆ: "ਸਵੇਰੇ 9 ਵਜੇ ਸਵੇਰ ਦੀ ਪ੍ਰਾਰਥਨਾ ਦੇ ਦੌਰਾਨ ਬੰਦੂਕਧਾਰੀਆਂ ਨੇ ਕੈਥੋਲਿਕਾਂ 'ਤੇ ਹਮਲਾ ਕੀਤਾ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ , ਉਨ੍ਹਾਂ ਦੱਸਿਆ ਕਿ ਹਮਲੇ ਦੇ ਦੌਰਾਨ, ਲੋਕਾਂ ਨੇ ਜਾਨਾਂ ਬਚਾਉਣ ਲਈ ਭੱਜਣ ਦੀ ਕੋਸ਼ਿਸ਼ ਕੀਤੀ ਕੁਝ ਲੋਕ ਇਸ ਲੜੀ ਵਿਚ ਫਸ ਗਏ , ਮੇਅਰ ਓਸਮਾਨ ਜੋਂਗੋ ਨੇ ਦੱਸਿਆ ਕਿ ਪੁਜਾਰੀ ਸਮੇਤ ਛੇ ਲੋਕ  ਮਾਰੇ ਗਏ ਹਨ , ਇਸ ਤੋਂ ਬਾਅਦ ਬੰਦੂਕਧਾਰੀ ਸਥਾਨਕ ਸਿਹਤ ਕੇਂਦਰ ਵੱਲ ਦੌੜ ਗਏ. ਪਹਿਲਾਂ ਉਨ੍ਹਾਂ ਨੇ ਚਰਚ ਦੇ ਨੇੜੇ ਬਹੁਤ ਸਾਰੀਆਂ ਦੁਕਾਨਾਂ ਅਤੇ ਇਕ ਛੋਟੇ ਕੈਫੇ ਨੂੰ ਅੱਗ ਲਾ ਦਿੱਤੀ ਸੀ |

ਮੇਅਰ ਨੇ ਦੱਸਿਆ ਕਿ ਹੁਣ ਲੋਕ ਆਪਣੇ ਘਰਾਂ ਵਿੱਚ ਲੁਕੇ ਹੋਏ ਹਨ , ਦੁਕਾਨਾਂ ਅਤੇ ਸਟੋਰ ਬੰਦ ਹਨ , ਸੂਤਰਾਂ ਨੇ ਦੱਸਿਆ ਕਿ ਖੇਤਰ ਵਿਚ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ. ਦੋ ਹਫਤੇ ਪਹਿਲਾਂ, ਸਿਗਿਆਦ ਦੇ ਚਰਚ ਉੱਤੇ ਵੀ ਅਜਿਹੇ ਹਮਲੇ ਕੀਤੇ ਗਏ ਸਨ , ਬੁਰਕੀਨਾ ਫਾਸੋ ਇਸਲਾਮੀ ਜਿਹਾਦੀ ਸਮੂਹਾਂ ਦੇ ਹਮਲਿਆਂ ਦਾ ਸਾਹਮਣਾ ਕਰ ਰਿਹਾ ਹੈ , ਇੱਥੇ ਏਸਾ-ਰੂਲ ਇਸਲਾਮ ਸਮੂਹ ਅਤੇ ਇਸਲਾਮਿਕ ਸਟੇਟ ਵਰਗੀਆਂ ਸੰਸਥਾਵਾਂ ਸਰਗਰਮ ਹਨ |

More News

NRI Post
..
NRI Post
..
NRI Post
..