ਅਨੰਤਨਾਗ ‘ਚ ਗੁਰਦਾਸਪੁਰ ਦਾ ਜਵਾਨ ਸ਼ਹੀਦ; ਸਰਚ ਆਪਰੇਸ਼ਨ ਦੌਰਾਨ ਹਾਦਸੇ ‘ਚ ਮੌਤ

by jaskamal

ਪੱਤਰ ਪ੍ਰੇਰਕ : ਸ਼੍ਰੀਨਗਰ ਦੇ ਅਨੰਤਨਾਗ 'ਚ ਅੱਤਵਾਦੀ ਗਤੀਵਿਧੀਆਂ ਦੇ ਇਨਪੁਟ ਤੋਂ ਬਾਅਦ ਫੌਜ ਦੇ ਜਵਾਨਾਂ ਵਲੋਂ ਚਲਾਏ ਜਾ ਰਹੇ ਸਰਚ ਆਪਰੇਸ਼ਨ ਦੌਰਾਨ ਫੌਜੀਆਂ ਦੀ ਗੱਡੀ ਅਚਾਨਕ ਖਾਈ 'ਚ ਡਿੱਗ ਗਈ। ਇਸ ਦੌਰਾਨ ਗੱਡੀ ਵਿੱਚ ਸਵਾਰ ਅੱਠ ਜਵਾਨ ਜ਼ਖ਼ਮੀ ਹੋ ਗਏ। ਇਨ੍ਹਾਂ ਜਵਾਨਾਂ ਵਿੱਚ ਗੁਰਦਾਸਪੁਰ ਦੇ ਪਿੰਡ ਸਰਾਵਾਂ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਸ਼ਹੀਦ ਹੋ ਗਿਆ।

ਸ਼ਹੀਦ ਦਾ ਐਤਵਾਰ ਨੂੰ ਉਨ੍ਹਾਂ ਦੇ ਪਿੰਡ ਸਰਾਵਾਂ ਵਿੱਚ ਫੌਜੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਇਸ ਦੌਾਰਨ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਸੈਂਕੜੇ ਲੋਕ ਸ਼ਹੀਦ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਪੁੱਜੇ। ਲਾਂਸ ਨਾਇਕ ਗੁਰਪ੍ਰੀਤ ਸਿੰਘ 19 ਆਰਆਰ ਅਨੰਤਨਾਗ ਵਿੱਚ ਤਾਇਨਾਤ ਸਨ।

ਤਿਰੰਗੇ ਵਿੱਚ ਲਪੇਟੀ ਹੋਈ ਸ਼ਹੀਦ ਪੁੱਤਰ ਦੀ ਮ੍ਰਿਤਕ ਦੇਹ ਨੂੰ ਦੇਖ ਕੇ ਮਾਹੌਲ ਬੇਹੱਦ ਗਮਗੀਨ ਹੋ ਗਿਆ, ਮਾਤਾ ਲਖਬੀਰ ਕੌਰ ਅਤੇ ਪਤਨੀ ਨੇ ਗੁਰਪ੍ਰੀਤ ਦੀ ਅਰਥੀ ਨੂੰ ਮੋਡਾ ਦੇ ਕੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਮਾਂ ਅਤੇ ਪਤਨੀ ਨੇ ਨਮ ਅੱਖਾਂ ਨਾਲ ਦੱਸਿਆ ਕਿ ਕੱਲ੍ਹ ਦੁਪਹਿਰ ਗੁਰਪ੍ਰੀਤ ਨੇ ਪਰਿਵਾਰ ਦਾ ਹਾਲ-ਚਾਲ ਪੁੱਛਣ ਲਈ ਵੀਡੀਓ ਕਾਲ ਕੀਤੀ ਸੀ ਅਤੇ ਦੋਵਾਂ ਪੁੱਤਰਾਂ ਨੂੰ ਸਖ਼ਤ ਮਿਹਨਤ ਕਰਨ ਲਈ ਕਿਹਾ ਸੀ ਤਾਂ ਉਸ ਨੇ ਆਪਣੀ ਕਾਰ ਅਤੇ ਹਥਿਆਰ ਪਰਿਵਾਰ ਨੂੰ ਦਿਖਾਉਂਦੇ ਹੋਏ ਕਿਹਾ ਸੀ ਕਿ ਉਹ ਸੀ ਕਿ ਉਹ ਆਪਰੇਸ਼ਨ ਲਈ ਜਾ ਰਿਹਾ ਹੈ। ਪਤਨੀ ਗੁਰਬਿੰਦਰ ਨੇ ਕਿਹਾ ਕਿ ਉਨਾਂ ਨੂੰ ਕੀ ਪਤਾ ਸੀ ਕਿ ਉਸ ਦੇ ਪਤੀ ਦੀ ਇਹ ਆਖਰੀ ਕਾਲ ਹੋਵੇਗੀ। ਪਤਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਤਬਾਹ ਹੋ ਗਈ ਹੁਣ ਮੈਂ ਕਿਸਦੇ ਸਹਾਰੇ ਜਿੰਦਗੀ ਕੱਟਾਂਗੀ।