ਗੁਰਦਾਸਪੁਰ : ਨਸ਼ੇ ਦੀ ਓਵਰਡੋਜ਼ ਨੇ ਲਈ 18 ਸਾਲਾ ਨੌਜਵਾਨ ਦੀ ਜਾਨ

by jagjeetkaur

ਗੁਰਦਾਸਪੁਰ ਦੇ ਸ੍ਰੀ ਹਰਗੋਬਿੰਦਪੁਰ ਇਲਾਕੇ ਦੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ 18 ਸਾਲਾ ਕਾਂਸ਼ੀ ਮਸੀਹ ਵਾਸੀ ਪਿੰਡ ਚੌਧਰੀਵਾਲ ਵਜੋਂ ਹੋਈ ਹੈ।

ਮ੍ਰਿਤਕ ਦੀ ਮਾਤਾ ਸਬਾ ਮਸੀਹ ਨੇ ਦੱਸਿਆ ਕਿ ਉਸ ਦੇ ਲੜਕੇ ਕਾਂਸ਼ੀ ਮਸੀਹ ਦੀ ਉਮਰ ਕਰੀਬ 18 ਸਾਲ ਹੈ ਅਤੇ ਉਹ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ। ਬੀਤੇ ਕੱਲ੍ਹ ਹੀ ਉਹ ਕੰਪਨੀ ਤੋਂ ਪਿੰਡ ਪਰਤਿਆ ਸੀ। ਆਉਂਦਿਆਂ ਹੀ ਉਹ ਇਕ ਲੜਕੇ ਨਾਲ ਘਰੋਂ ਨਿਕਲਿਆ ਅਤੇ ਕੁਝ ਸਮੇਂ ਬਾਅਦ ਪਿੰਡ ਦੇ ਕਿਸੇ ਵਿਅਕਤੀ ਨੇ ਫੋਨ ਕੀਤਾ ਕਿ ਉਸ ਦਾ ਲੜਕਾ ਨਸ਼ੇ ਦੀ ਹਾਲਤ ਵਿੱਚ ਝਾੜੀਆਂ ਵਿੱਚ ਬੇਹੋਸ਼ ਪਿਆ ਹੈ।

ਇਸ ਤੋਂ ਬਾਅਦ ਜਦੋਂ ਮੌਕੇ ‘ਤੇ ਜਾ ਕੇ ਦੇਖਿਆ ਕਿ ਉਹ ਬੇਹੋਸ਼ ਪਿਆ ਸੀ ਤਾਂ ਉਸ ਨੂੰ ਚੁੱਕ ਕੇ ਆਪਣੇ ਘਰ ਲਿਆਂਦਾ ਗਿਆ, ਜਿਸ ਤੋਂ ਬਾਅਦ ਡਾਕਟਰ ਨੂੰ ਬੁਲਾ ਕੇ ਉਸ ਦਾ ਇਲਾਜ ਕਰਵਾਇਆ ਗਿਆ ਪਰ ਉਹ ਬਚ ਨਾ ਸਕਿਆ। ਨਸ਼ੇ ਦੀ ਓਵਰਡੋਜ਼ ਕਾਰਨ ਉਸ ਦੇ ਪੁੱਤਰ ਦੀ ਮੌਤ ਹੋ ਗਈ।

More News

NRI Post
..
NRI Post
..
NRI Post
..