ਗੁਰਪਤਵੰਤ ਸਿੰਘ ਪੰਨੂ ਨੇ PM ਨੂੰ ਦਿੱਤੀ ਚਿਤਾਵਨੀ, ਕਿਹਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਖ ਫ਼ਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 24 ਅਗਸਤ ਨੂੰ ਪੰਜਾਬ ਆਉਣ ਤੋਂ ਪਹਿਲਾ ਚੇਤਾਵਨੀ ਦਿੱਤੀ ਹੈ। ਉਸ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਪਹਿਲਾ ਵੀ ਅਸੀਂ ਪੰਜਾਬ ਤੋਂ PM ਮੋਦੀ ਨੂੰ ਵਾਪਸ ਮੋੜ ਦਿੱਤਾ ਸੀ। ਇਸ ਵਾਰ ਵੀ ਪ੍ਰਧਾਨ ਮੰਤਰੀ ਮੋਦੀ ਵਾਪਸ ਹੀ ਮੋੜਾਂਗੇ। ਉਸ ਨੇ ਕਿਹਾ ਪੰਜਾਬ ਵਿੱਚ ਪ੍ਰੋਪੇਲਡ ਗ੍ਰਨੇਡ ਵੀ ਵਰਤੇ ਹਨ ਤੇ ਰੈਫਰੈਂਡਮ ਵੀ। ਉਸ ਨੇ ਕਿਹਾ 24 ਅਗਸਤ ਨੂੰ ਇਕੱਠੇ ਹੋ ਕੇ ਖਾਲਿਸਤਾਨ ਦੇ ਝੰਡੇ ਹੱਥਾਂ ਵਿੱਚ ਫੜ ਲਵੋਂ। ਪਹਿਲਾ ਵੀ ਮੋਦੀ ਨੂੰ ਵਾਪਸ ਮੋੜਿਆ ਸੀ ਹੁਣ ਵੀ ਮੋੜਾਂਗੇ। ਉਸ ਨੇ ਕਿਹਾ ਸਾਡੇ ਵਰਕਰ ਪੰਜਾਬ ਤੇ ਮੋਹਾਲੀ ਚੱਲ ਗਏ ਹਨ। ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਪੰਜਾਬ ਆਉਣਗੇ।