ਗੁਰਸਿਮਰਨ ਸਿੰਘ ਮੰਡ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

by nripost

ਲੁਧਿਆਣਾ (ਰਾਘਵ): ਬੀਤੇ ਦਿਨੀਂ ਜਲੰਧਰ ਵਿਖੇ ਹੋਏ ਗ੍ਰਨੇਡ ਹਮਲਿਆਂ ਦੇ ਮਾਸਟਰ ਮਾਈਂਡ ਪਾਕਿਸਤਾਨੀ ਗੈਂਗਸਟਰ ਸ਼ਹਿਯਾਦ ਭੱਟੀ ਵੱਲੋਂ ਹੁਣ ਅੰਤਰਰਾਸ਼ਟਰੀ ਐਂਟੀ ਖ਼ਾਲਿਸਤਾਨੀ ਟੈਰਰਿਸਟ ਫਰੰਟ ਦੇ ਕੌਮੀ ਪ੍ਰਧਾਨ ਗੁਰਸਿਮਰਨ ਸਿੰਘ ਮੰਡ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।

ਮੰਡ ਨੇ ਦੱਸਿਆ ਕਿ ਸਹਿਯਾਦ ਵਲੋਂ ਆਪਣੀ ‘ਸਹਿਯਾਦ ਭੱਟੀ ਆਫੀਸ਼ੀਅਲ’ ਨਾਂ ਦੀ ਆਈ. ਡੀ. ਤੋਂ ਖੁਦ ਬੋਲ ਕੇ ਵੀਡੀਓ ਸੰਦੇਸ਼ ਜਾਰੀ ਕਰਕੇ ਉਸਨੂੰ ਕਿਹਾ ਗਿਆ ਹੈ ਕਿ ਤੂੰ ਖ਼ਾਲਿਸਤਾਨ ਅਤੇ ਪਾਕਿਸਤਾਨ ਵਿਰੁੱਧ ਬੋਲਦਾ ਹੈ, ਇਸ ਲਈ ਮੈਂ ਤੈਨੂੰ ਖ਼ਤਮ ਕਰਨਾ ਹੈ। ਮੇਰੀ 400-500 ਬੰਦਿਆਂ ਦੀ ਟੀਮ ਹੈ ਤੇ ਤੈਨੂੰ ਜਲਦ ਹੀ ਮੇਰੇ ਬੰਦੇ ਮਿਲਣਗੇ। ਭੱਟੀ ਨੇ ਧਮਕੀ ਵਿਚ ਕਿਹਾ ਕਿ ਸਾਡੇ ਇਸਲਾਮ ਵਿਰੁੱਧ ਜੇਕਰ ਕੋਈ ਬੋਲੇਗਾ ਤਾਂ ਮੇਰੇ ਵਲੋਂ ਇਸੇ ਤਰ੍ਹਾਂ ਹੀ ਜਵਾਬ ਦਿੱਤੇ ਜਾਣਗੇ। ਮੰਡ ਨੇ ਦੱਸਿਆ ਕਿ ਮਾਮਲੇ ਸਬੰਧੀ ਪੰਜਾਬ ਪੁਲਸ ਦੇ ਉੇੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।