ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ 25ਵੀਂ ਵਾਰ ਜਿੱਤੀ ਮਾਕਾ ਟਰਾਫ਼ੀ

by jagjeetkaur

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫ਼ੀ (ਮਾਕਾ) ਮਿਲੀ ਹੈ। ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੂੰ ਇਹ ਟਰਾਫੀ ਰਾਸ਼ਟਰਪਤੀ ਦਰੋਪਤੀ ਮੁਰਮੂ ਵੱਲੋਂ ਦਿੱਤੀ ਗਈ ਹੈ। ਨਾਨਕ ਦੇਵ ਯੂਨੀਵਰਸਿਟੀ ਨੇ 25ਵੀਂ ਵਾਰ ਇਹ ਟਰਾਫੀ ਹਾਸਲ ਕੀਤੀ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਸੰਧੂ ਅਤੇ ਸਪੋਰਟਸ ਦੇ ਡਾਇਰੈਕਟਰ ਕਵਰ ਮਨਦੀਪ ਸਿੰਘ ਢਿੱਲੋਂ ਜੋ ਅੱਜ ਰਾਸ਼ਟਰੀ ਭਵਨ ਤੋਂ ਟਰਾਫੀ ਲੈ ਕੇ ਕੱਲ 10 ਤਰੀਕ ਨੂੰ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪਹੁੰਚਣਗੇ ਜਿੱਥੇ ਉਸ ਟਰਾਫੀ ਦੇ ਨਾਲ ਸਪੋਰਟਸ ਦੇ ਖਿਡਾਰੀਆਂ ਦੇ ਨਾਲ ਜਸ਼ਨ ਮਨਾਇਆ ਜਾਵੇਗਾ।

ਦੱਸ ਦਈਏ ਕਿ ਮੌਲਾਨਾ ਅਬੁਲ ਕਲਾਮ ਆਜ਼ਾਦ (MAKA) ਟਰਾਫੀ ਉਸ ਯੂਨੀਵਰਸਿਟੀ ਨੂੰ ਦਿੱਤੀ ਜਾਂਦੀ ਹੈ ਜਿਸ ਨੇ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੋਵੇ। ਜੇਤੂ ਯੂਨੀਵਰਸਿਟੀ ਨੂੰ ਟਰਾਫੀ ਦੇ ਨਾਲ ਨਕਦ ਇਨਾਮ ਵੀ ਦਿੱਤਾ ਜਾਂਦਾ ਹੈ।