ਭਾਰਤ-ਪਾਕਿਸਤਾਨ ਦਾ ਰੋਮਾਂਚਕ ਮੈਚ ਵੇਖਣ ਪੁਜੇ ਗੁਰੂ ਰੰਧਾਵਾ

by

ਮੀਡੀਆ ਡੈਸਕ - ਵਿਸ਼ਵ ਕੱਪ 2019 ਦਾ 22ਵਾਂ ਮੈਚ ਅੱਜ ਭਾਰਤ-ਪਾਕਿਸਤਾਨ ਵਿਚਾਲੇ ਐਮੀਰੇਟਸ ਓਲਡ ਟੈਫੋਰਡ ਮਾਨਚੈਸਟਰ ਵਿਖੇ ਖੇਡਿਆ ਜਾ ਰਿਹਾ ਹੈ, ਜਿਸ ਨੂੰ ਦੇਖਣ ਲਈ ਭਾਰਤੀ ਅਤੇ ਪਾਕਿਸਤਾਨੀ ਪ੍ਰਸ਼ੰਸਕਾਂ ਦੀ ਸਟੇਡੀਅਮ 'ਚ ਕਾਫੀ ਭੀੜ ਹੈ। ਪ੍ਰਸਿੱਧ ਪਾਲੀਵੁੱਡ ਤੇ ਬਾਲੀਵੁੱਡ ਗਾਇਕ ਗੁਰੂ ਰੰਧਾਵਾ ਵੀ ਇਸ ਮੈਚ ਨੂੰ ਦੇਖਣ ਲਈ ਮਾਨਚੈਸਟਰ ਵਿਖੇ ਪਹੁੰਚੇ ਪਹੁੰਚੇ ਹੋਏ ਹਨ। ਗੁਰੂ ਰੰਧਾਵਾ ਨੇ ਆਪਣੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ, ਜਿਸ ਵਿਚ ਉਹ ਸਟੇਡੀਅਮ ਵਿਚ ਖੜ੍ਹੇ ਨਜ਼ਰ ਆ ਰਹੇ ਹਨ। ਕੈਪਸ਼ਨ ਵਿਚ ਉਨ੍ਹਾਂ ਨੇ ਲਿਖਿਆ ਹੈ, 'It’s on IndvsPak।

ਗੁਰੂ ਰੰਧਾਵਾ ਜਿਥੇ ਇਸ ਵੇਲੇ ਮੈਚ ਦਾ ਆਨੰਦ ਮਾਣ ਰਹੇ ਹਨ ਉਥੇ ਹੀ ਉਹ ਭਾਰਤੀ ਟੀਮ ਨੂੰ ਹੌਸਲਾ ਅਫਜ਼ਾਈ ਵੀ ਕਰ ਰਹੇ ਹਨ।ਦੱਸਣਯੋਗ ਹੈ ਕਿ ਪਾਕਿਸਤਾਨ ਵਲੋਂ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਲਿਆ ਅਤੇ ਭਾਰਤੀ ਟੀਮ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਭਾਰਤੀ ਟੀਮ ਵਲੋਂ ਓਪਨਰ ਲੋਕੇਸ਼ ਰਾਹੁਲ ਤੇ ਰੋਹਿਤ ਸ਼ਰਮਾ ਵਲੋਂ ਭਾਰਤੀ ਬੱਲੇਬਾਜ਼ੀ ਦੀ ਪਾਰੀ ਸੰਭਾਲੀ ਗਈ ਅਤੇ ਭਾਰਤੀ ਟੀਮ ਨੇ ਇਸ ਵੇਲੇ ਇਕ ਵਿਕਟ ਗੁਆ ਕੇ 31 ਓਵਰਾਂ ਵਿਚ 181 ਦੌੜਾਂ ਬਣਾ ਲਈਆਂ ਹਨ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..