ਜਿਥੇ ਹੋਇਆ ਗੁਰੂ ਨਾਨਕ ਜੀ ਦਾ ਵਿਆਹ – ਗੁਰੂਦੁਆਰਾ ਡੇਹਰਾ ਸਾਹਿਬ ਜੀ ਦਾ ਇਤਿਹਾਸ

by mediateam

ਮੀਡੀਆ ਡੈਸਕ ( NRI MEDIA )

ਗੁ: ਡੇਹਰਾ ਸਾਹਿਬ ਬਟਾਲਾ (ਵਿਆਹ ਅਸਥਾਨ ਸ਼੍ਰੀ ਗੁਰੂ ਨਾਨਕ ਦੇਵ ਜੀ, ਮਾਤਾ ਸੁੱਲਖਣੀ ਜੀ) ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਸ਼੍ਰੀ ਮੂਲ ਚੰਦ ਜੀ ਦੀ ਸਪੁੱਤਰੀ ਮਾਤਾ ਸੁਲੱਖਣੀ ਜੀ ਨਾਲ ਭਾਦਰੋ ਸੂਦੀ ਸੱਤਵੀਂ ਸੰਮਤ 1544 (1487) ਈ: ਨੂੰ ਇਸ ਪਾਵਨ ਅਸਥਾਨ ਤੇ ਹੋਇਆ ਸੀ , ਗੁਰੂ ਸਾਹਿਬਾ ਦੇ ਤਿੰਨੋ ਸੰਸਕਾਰਾ (ਜਨਮ ਸੰਸਕਾਰ, ਅਨੰਦ ਸੰਸਕਾਰ ਅਤੇ ਅਤਿੰਮ ਸੰਸਕਾਰ) ਦੀ ਸਿੱਖ ਪੰਥ ਵਿੱਚ ਬਹੁਤ ਹੀ ਮਹੱਤਤਾ ਹੈ , ਜਿਸ ਤਰਾਂ ਗੁਰੂ ਸਾਹਿਬਾ ਦੇ ਦੋ ਸੰਸਕਾਰ ਗੁ: ਨਨਕਾਣਾ ਸਾਹਿਬ (ਜਨਮ ਸੰਸਕਾਰ) ਅਤੇ ਗੁ: ਕਰਤਾਰਪੁਰ ਸਾਹਿਬ (ਅਤਿੰਮ ਸੰਸਕਾਰ-ਜੋਤੀ ਜੋਤ) ਪਾਕਿਸਤਾਨ ਵਿੱਚ ਹਨ ਅਤੇ ਪੰਜਾਬੀ ਵਾਲੇ ਭਾਰਤ ਹਿੱਸੇ ਸਿਰਫ ਇੱਕ ਹੀ ਆਇਆ ਹੈ, ਇਹ ਹੈ ਅਨੰਦ ਸੰਸਕਾਰ ਅਸਥਾਨ |


ਜਦੋ ਮੀਰੀ ਪੀਰੀ ਦੇ ਮਾਲਿਕ ਛੇਵੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਿਗੋਬਿਦੰ ਸਾਹਿਬ ਜੀ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ 29 ਵੈਸਾਖ ਬਿਕਰਮੀ ਸੰਮਤ 1681 (ਸੰਨ 1624) ਨੂੰ  ਵਿਆਹੁਣ ਗਰੁ ਦੁਆਰਾ ਸਤਿਕਰਤਾਰੀਆਂ ਬਟਾਲਾ ਵਿਖੇ ਆਏ ਸੀ ਤਾਂ ਉਹਨਾ ਨੇ ਇਹ ਅਸਥਾਨ ਪ੍ਰਗਟ ਕਰਕੇ ਥੜ੍ਹਾ ਸਾਹਿਬ ਦੀ ਸੇਵਾ ਕਰਵਾਈ ਸੀ, ਜਿਸ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਦੇ ਫੇਰੇ ਹੋਏ ਸਨ।

ਗੁਰੂ ਸਾਹਿਬ ਜੀ ਦੇ ਨਾਲ ਇਸ ਪਾਵਨ ਅਸਥਾਨ ਤੇ ਸਮੇਤ ਪਰਿਵਾਰ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ, ਬਾਬਾ ਦਾਤੂ ਜੀ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮੋਹਰੀ ਜੀ, ਭਾਈ ਕਿਸ਼ਨ ਚੰਦ ਜੀ, ਗੁਰੂ ਸਾਹਿਬ ਜੀ ਦੇ ਨਾਨਾ ਜੀ , ਬਾਬਾ ਦੁਆਰਾ ਜੀ, ਭਾਈ ਸਾਂਈ ਦਾਸ ਜੀ, ਬੀਬੀ ਵੀਰੋ ਜੀ ਆਦਿ ਹਰੋ ਮੁੱਖੀ ਸਿੱਖ ਸੰਗਤਾ ਆਈਆ ਸਨ।

ਇਸ ਅਸਥਾਨ ਤੋ ਥੋੜੀ ਦੂਰੀ ਤੇ ਗੁ. ਕੰਧ ਸਾਹਿਬ ਸਥਿਤ ਹੈ ,  ਵਿਆਹ ਸਮੇ ਜਿਸ ਕੰਧ ਨੂੰ ਜੁਗਾ ਜੁਗੰਤਰਾ ਤੱਕ ਖੜੀ ਰਹਿਣ ਦਾ ਵਰ ਗਰੁੂ ਸਾਹਿਬ ਵਲੋ ਪ੍ਰਾਪਤ ਹੋਇਆ ਹੈ , ਇਹ ਕੰਧ ਅੱਜ ਵੀ ਉਸੇ ਤਰ੍ਹਾਂ ਖੜੀ ਹੈ , ਗੁ. ਕੰਧ ਸਾਹਿਬ ਵੀ ਹਰ ਸਾਲ ਸੰਗਤ ਦੂਰ ਦੂਰ ਤੋਂ ਦਰਸ਼ਨ ਕਰਨ ਲਈ ਆਉਂਦੀ ਹੈ |