ਓਕਵਿੱਲ ਵਿੱਚ ਡੈਲਟਾ ਵੇਰੀਐਂਟ ਕਾਰਨ ਬੰਦ ਕਰਨਾ ਪਿਆ ਜਿੰਮ

by vikramsehajpal

ਓਕਵਿੱਲ (ਦੇਵ ਇੰਦਰਜੀਤ)- ਕੋਵਿਡ-19 ਆਊਟਬ੍ਰੇਕ ਕਾਰਨ ਓਕਵਿੱਲ ਦੇ ਇੱਕ ਜਿੰਮ ਨੂੰ ਬੰਦ ਕਰਨਾ ਪਿਆ। ਡੈਲਟਾ ਵੇਰੀਐਂਟ ਦੇ 15 ਮਾਮਲੇ ਮਸਲ ਐਚਕਿਊ ਜਿੰਮ ਨਾਲ ਸਬੰਧਤ ਦੱਸੇ ਜਾਂਦੇ ਹਨ।

ਹਾਲਟਨ ਰੀਜਨ ਪਬਲਿਕ ਹੈਲਥ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 15 ਮਾਮਲਿਆਂ ਦਾ ਪਤਾ ਲੱਗਿਆ ਹੈ। ਓਨਟਾਰੀਓ ਭਰ ਦੇ ਜਿੰਮਜ਼ ਨੂੰ ਇੰਡੋਰ ਸੇਵਾਵਾਂ ਨਾ ਦੇਣ ਦੀਆਂ ਹਦਾਇਤਾਂ ਹਨ ਪਰ ਮਸਲ ਐਚਕਿਊ ਜਿੰਮ ਡਾਕਟਰਾਂ ਵੱਲੋਂ ਲਿਖੇ ਹੋਏ ਨੋਟ ਦੇ ਆਧਾਰ ਉੱਤੇ ਲੋਕਾਂ ਨੂੰ ਫਿਜ਼ੀਕਲ ਥੈਰੇਪੀ ਦਿੱਤੀ ਜਾਂਦੀ ਸੀ। ਇਸ ਜਿੰਮ ਦੇ ਕ’-ਓਨਰ ਅਲੀ ਸਿਦਿੱਕੀ ਨੇ ਫੇਸਬੁੱਕ ਉੱਤੇ ਵੀਡੀਓ ਜਾਰੀ ਕਰਕੇ ਆਖਿਆ ਕਿ ਸ਼ਨਿੱਚਰਵਾਰ ਨੂੰ ਜਿੰਮ ਨੂੰ ਬੰਦ ਕਰਨ ਦਾ ਨੋਟਿਸ ਮਿਲਿਆ ਸੀ। ਇਸ ਗੱਲ ਦੀ ਵੀ ਪੁਸ਼ਟੀ ਹੋਈ ਸੀ ਕਿ ਫੈਸਿਲਿਟੀ ਉੱਤੇ ਡੈਲਟਾ ਵੇਰੀਐਂਟ ਮਿਲਿਆ ਹੈ।

ਉਨ੍ਹਾਂ ਆਖਿਆ ਕਿ ਜਿੰਮ ਉੱਤੇ ਆਊਟਬ੍ਰੇਕ ਕਾਰਨ 400 ਤੋਂ ਵੱਧ ਲੋਕ ਇਸ ਵਾਇਰਸ ਦੇ ਸੰਪਰਕ ਵਿੱਚ ਆਏ ਹੋ ਸਕਦੇ ਹਨ। ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਦਾ ਕਹਿਣਾ ਹੈ ਕਿ ਇਹ ਜਿੰਮ ਮਹਾਂਮਾਰੀ ਦੌਰਾਨ ਵੀ ਖੁੱਲ੍ਹਿਆ ਰਿਹਾ ਇਸ ਲਈ ਡੈਲਟਾ ਵੇਰੀਐਂਟ ਹੁਣ ਉਨ੍ਹਾਂ ਲੋਕਾਂ ਨੂੰ ਹੋਣ ਦੀ ਸੰਭਾਵਨਾ ਵੱਧ ਹੈ ਜਿਨ੍ਹਾਂ ਨੇ ਇਸ ਜਿੰਮ ਦੀ ਵਰਤੋਂ ਕੀਤੀ। ਬੁੱਧਵਾਰ ਨੂੰ ਐਲੀਅਟ ਨੇ ਵਧੇਰੇ ਖਤਰਨਾਕ ਡੈਲਟਾ ਵੇਰੀਐੱਟਸ ਬਾਰੇ ਗੱਲ ਕਰਦਿਆਂ ਆਖਿਆ ਕਿ ਇਸ ਕਾਰਨ ਟੀਕਾਕਰਣ ਪੂਰਾ ਕਰਵਾ ਚੁੱਕੇ ਯੂਕੇ ਤੇ ਇਜਰਾਈਲ ਦੇ ਲ’ਕਾਂ ਨੂੰ ਵੀ ਵਧੇਰੇ ਖਤਰਾ ਹੈ ਤੇ ਓਨਟਾਰੀਓ ਦੇ ਕਈ ਇਲਾਕਿਆਂ ਨੂੰ ਵੀ ਇਸ ਕਾਰਨ ਖਤਰਾ ਪੈਦਾ ਹੋਇਆ ਹੈ।