FlipKart ਤੋਂ 87 ਹਜ਼ਾਰ ਦਾ ਕੈਮਰਾ ਮੰਗਵਾਉਣਾ ਪਿਆ ਮਹਿੰਗਾ, ਜਾਣੋ ਪੂਰਾ ਮਾਮਲਾ

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੋਰਖਪੁਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਇੱਕ ਵਿਅਕਤੀ ਨੇ FlipKart 'ਤੇ ਕੈਮਰਾ ਬੁੱਕ ਕੀਤਾ ਸੀ। ਦੱਸਿਆ ਜਾ ਰਿਹਾ ਪਾਰਸਲ ਲੈ ਕੇ ਆਏ ਡਿਲੀਵਰੀ ਬੁਆਏ ਦੇ ਸਾਹਮਣੇ ਜਦੋ ਵਿਅਕਤੀ ਨੇ ਡੱਬੇ ਨੂੰ ਖੋਲ੍ਹਿਆ ਤਾਂ ਉਸ 'ਚੋ 2 ਭਾਰੀ ਪੱਥਰ ਨਿਕਲੇ। ਜਿਸ ਤੋਂ ਬਾਅਦ ਪੀੜਤਾ ਨੇ ਇਸ ਮਾਮਲੇ ਦੀ ਸ਼ਿਕਾਇਤ ਸਾਈਬਰ ਸੈੱਲ 'ਚ ਦਰਜ਼ ਕਰਵਾਈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਜਾਣਕਾਰੀ ਅਨੁਸਾਰ ਅੰਦੇਸ਼ ਕੁਮਾਰ ਨੇ FlipKart ਤੋਂ 87 ਹਜ਼ਾਰ ਦਾ ਕੈਮਰਾ ਬੁੱਕ ਕਰਵਾਇਆ ਤੇ ਉਸ ਸਮੇ ਹੀ ਕ੍ਰੈਡਿਟ ਕਾਰਡ ਰਾਹੀਂ ਪੈਸੇ ਅਦਾ ਕੀਤੇ ਸਨ.... ਜਦੋ ਡਿਲੀਵਰੀ ਬੁਆਏ ਇੱਕ ਡੱਬੇ 'ਚ ਬੰਦ ਕੈਮਰਾ ਲੈ ਕੇ ਘਰ ਪਹੁੰਚਿਆ ਤਾਂ ਉਸ ਦੇ ਸਾਹਮਣੇ ਹੀ ਅੰਦੇਸ਼ ਕੁਮਾਰ ਨੇ ਜਦੋ ਡੱਬੇ ਨੂੰ ਖੋਲ੍ਹਿਆ ਤਾਂ ਉਸ ਦੇ ਅੰਦਰੋਂ 2 ਭਾਰੀ ਪੱਥਰ ਨਿਕਲੇ।