ਗੋਲਗੱਪੇ ਖਾਣ ਤੋਂ ਇਨਕਾਰ ਕਰਨਾ ਪਿਆ ਮਹਿੰਗਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਦੇ ਸ਼ਾਹਦਰਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਗੋਲਗੱਪੇ ਖਾਣ ਤੋਂ ਇਨਕਾਰ ਕਰਨ 'ਤੇ ਇੱਕ ਬਜ਼ੁਰਗ ਮਹਿਲਾ ਨੂੰ ਉਸ ਦੀ ਸਹੇਲੀ ਵਲੋਂ ਧੱਕਾ ਦੇ ਦਿੱਤਾ ਗਿਆ। ਦੱਸਿਆ ਜਾ ਰਿਹਾ ਜਦੋ ਬਜ਼ੁਰਗ ਮਹਿਲਾ ਨੇ ਗੋਲਗੱਪੇ ਖਾਣ ਤੋਂ ਇਨਕਾਰ ਕੀਤਾ ਤਾਂ ਗਵਾਂਢਣ ਨੂੰ ਗੁੱਸਾ ਆ ਗਿਆ ।ਜਿਸ ਤੋਂ ਬਾਅਦ ਦੋਵਾਂ ਵਿਚਾਲੇ ਲੜਾਈ ਹੋ ਗਈ ਤੇ ਗਵਾਂਢਣ ਨੇ ਸ਼ਕੁੰਤਲਾ ਨੂੰ ਧੱਕਾ ਦੇ ਦਿੱਤਾ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਇਸ ਮਾਮਲੇ 'ਚ 4 ਮਹਿਲਾਵਾਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਮ੍ਰਿਤਕ ਮਹਿਲਾ ਦੀ ਨੂੰਹ ਨੇ ਦੋਸ਼ ਲਗਾਏ ਹਨ ਕਿ ਉਸ ਦੀ ਸੱਸ ਦਰਵਾਜ਼ੇ ਕੋਲ ਹੀ ਖੜ੍ਹੀ ਸੀ ।ਇਸ ਦੌਰਾਨ ਗੁਆਂਢ ਵਿੱਚ ਰਹਿਣ ਵਾਲੀ ਸ਼ੀਤਲ ਗੋਲਗੱਪੇ ਲੈ ਕੇ ਜਾ ਰਹੀ ਸੀ, ਜਦੋ ਸ਼ੀਤਲ ਨੇ ਗੋਲਗੱਪੇ ਖਾਣ ਲਈ ਕਿਹਾ ਤਾਂ ਸ਼ਕੁੰਤਲਾ ਨੇ ਇਨਕਾਰ ਕਰ ਦਿੱਤਾ ।ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਕਾਫੀ ਲੜਾਈ ਹੋ ਗਈ । ਜਿਸ ਤੋਂ ਬਾਅਦ ਸ਼ੀਤਲ ਦੀ ਮਾਂ ਤੇ 2 ਭਾਬੀਆਂ ਵੀ ਆ ਗਈਆਂ। ਸਾਰੀਆਂ ਨੇ ਮਿਲ ਕੇ ਸ਼ਕੁੰਤਲਾ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਹ ਹੇਠਾਂ ਡਿੱਗ ਗਈ ਤੇ ਸਿਰ 'ਤੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ।ਮ੍ਰਿਤਕ ਪਹਿਲਾਂ ਹੀ ਦਿਲ ਦੀ ਮਰੀਜ਼ ਸੀ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।