ਹੈਦਰਪੋਰਾ ਮੁੱਠਭੇੜ : ਇਮਾਰਤ ਦੇ ਮਾਲਕ ਨੂੰ ਪਾਕਿਸਤਾਨੀ ਅੱਤਵਾਦੀ ਨੇ ਮਨੁੱਖੀ ਢਾਲ ਵਜੋਂ ਵਰਤਿਆ : SIT

by jaskamal

ਨਿਊਜ਼ ਡੈਸਕ (ਜਸਕਮਲ) : ਜੰਮੂ-ਕਸ਼ਮੀਰ ਸਰਕਾਰ ਨੇ ਹੈਦਰਪੋਰਾ ਮੁਕਾਬਲੇ ਦੀ ਮੈਜਿਸਟ੍ਰੇਟ ਜਾਂਚ ਪੂਰੀ ਕਰ ਲਈ ਹੈ, ਜੰਮੂ-ਕਸ਼ਮੀਰ ਦੇ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ, ਜੋ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦੀ ਅਗਵਾਈ ਕਰ ਰਹੇ ਸਨ, ਨੇ ਕਿਹਾ ਕਿ ਘਰ ਦੇ ਮਾਲਕ ਨੂੰ "ਕਰਾਸ ਫਾਇਰ" ਵਜੋਂ ਵਰਤਿਆ ਗਿਆ ਸੀ। SIT ਦੇ ਮੁਖੀ ਨੇ ਕਿਹਾ ਕਿ ਮੁਕਾਬਲੇ ਵਿਚ ਮਾਰੇ ਗਏ ਮੁਦਾਸਿਰ ਗੁਲ ਅਤੇ ਆਮਿਰ ਮੈਗਰੇ ਦੋਵਾਂ ਦੇ ਅਤਿਵਾਦੀ ਸਬੰਧ ਸਨ।

15 ਨਵੰਬਰ ਨੂੰ, ਦੋ ਅੱਤਵਾਦੀ ਤੇ ਦੋ ਸਥਾਨਕ ਵਪਾਰੀ, ਜਿਨ੍ਹਾਂ ਦੀ ਪਛਾਣ ਮੁਹੰਮਦ ਅਲਤਾਫ ਭੱਟ ਤੇ ਮੁਦਾਸਿਰ ਗੁਲ ਵਜੋਂ ਹੋਈ ਸੀ, ਜਿਨ੍ਹਾਂ ਨੂੰ ਪੁਲਿਸ ਨੇ ਅੱਤਵਾਦੀ ਸੰਗਠਨਾਂ ਦੇ "ਓਵਰ ਗਰਾਊਂਡ ਵਰਕਰ" ਵਜੋਂ ਦਰਸਾਇਆ ਸੀ, ਹੈਦਰਪੋਰਾ 'ਚ ਕਾਰਵਾਈ ਦੌਰਾਨ ਮਾਰੇ ਗਏ ਸਨ। ਪੁਲਿਸ ਨੇ ਕਿਹਾ ਕਿ ਅੱਤਵਾਦੀ ਭੱਟ ਦੀ ਮਲਕੀਅਤ ਵਾਲੇ ਸ਼ਾਪਿੰਗ ਕੰਪਲੈਕਸ ਦੇ ਅੰਦਰ ਲੁਕੇ ਹੋਏ ਸਨ। ਹਾਲਾਂਕਿ, ਪਰਿਵਾਰਾਂ ਨੇ ਪੁਲਿਸ ਦੇ ਦਾਅਵਿਆਂ ਦਾ ਵਿਰੋਧ ਕੀਤਾ ਤੇ ਕਿਹਾ ਕਿ ਬਲਾਂ ਨੇ ਇਕ ਫਰਜ਼ੀ ਮੁਕਾਬਲੇ 'ਚ ਨਿਰਦੋਸ਼ ਨਾਗਰਿਕਾਂ ਨੂੰ ਮਾਰਿਆ।

SIT ਦੀ ਅਗਵਾਈ ਕਰਨ ਵਾਲੇ ਕੇਂਦਰੀ ਕਸ਼ਮੀਰ ਦੇ ਪੁਲਿਸ ਡਿਪਟੀ ਇੰਸਪੈਕਟਰ ਜਨਰਲ ਸੁਜੀਤ ਕੁਮਾਰ ਨੇ ਕਿਹਾ ਕਿ ਘਰ ਦੇ ਮਾਲਕ ਅਲਤਾਫ਼ ਭੱਟ ਨੂੰ ਪਾਕਿਸਤਾਨੀ ਅੱਤਵਾਦੀ ਬਿਲਾਲ ਭਾਈ ਦੁਆਰਾ ਮਨੁੱਖੀ ਢਾਲ ਵਜੋਂ ਵਰਤਿਆ ਗਿਆ ਸੀ, ਜੋ ਵੀ ਮੁਕਾਬਲੇ 'ਚ ਮਾਰਿਆ ਗਿਆ ਸੀ।