ਹੰਸਰਾਜ ਹੰਸ ਮੱਥਾ ਟੇਕਣ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ

by mediateam

ਅੰਮ੍ਰਿਤਸਰ : ਦਿੱਲੀ ਉੱਤਰ ਪਛਮੀ ਲੋਕ ਸਭਾ ਸੀਟ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਜਿੱਤਣ ਵਾਲੇ ਹੰਸਰਾਜ ਹੰਸ ਸੋਮਵਾਰ ਨੂੰ ਮੱਥਾ ਟੇਕਣ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਉਨ੍ਹਾਂ ਆਪਣੀ ਜਿੱਤ 'ਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਹੰਸ ਨੇ ਕਿਹਾ ਕਿ ਦੇਸ਼ ਨੂੰ ਮੋਦੀ ਵਰਗਾ ਨੇਤਾ ਮਿਲਿਆ ਹੈ। ਇਹ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਪੰਜਾਬ 'ਚ ਭਾਜਪਾ ਦੀ ਸਥਿਤੀ 'ਤੇ ਹੰਸ ਨੇ ਕਿਹਾ ਕਿ ਇਹ ਚਿੰਤਨ ਦਾ ਵਿਸ਼ਾ ਹੈ। ਰਾਹੁਲ ਗਾਂਧੀ 'ਤੇ ਉਹ ਬੋਲੇ ਕਿ ਹੁਣ ਚੋਣਾਂ ਖ਼ਤਮ ਹੋ ਗਈਆਂ ਹਨ। ਵਿਰੋਧੀ ਵੀ ਆਪਣੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਆਪਣੇ ਭਾਜਪਾ ਦਫ਼ਤਰ ਪਹੁੰਚ ਕੇ ਸ਼ਹੀਦ ਹਰਬੰਸ ਲਾਲ ਖੰਨਾ ਦੇ ਬੂਥ 'ਤੇ ਫੁੱਲ ਮਾਲਾ ਅਰਪਿਤ ਕਰ ਕੇ ਉਨ੍ਹਾਂ ਨੂੰ ਸ਼ਰਧਾਜਲੀ ਭੇਟ ਕੀਤੀ।

ਇਸ ਤੋਂ ਬਾਅਦ ਉਨ੍ਹਾਂ ਭਾਜਪਾ ਪ੍ਰਧਾਨ ਨਾਲ ਮੁਲਾਕਾਤ ਕੀਤੀ।ਹਰਬੰਸ ਹੰਸ 10 ਦਸੰਬਰ 2016 ਨੂੰ ਭਾਜਪਾ 'ਚ ਸ਼ਾਮਲ ਹੋਏ ਸਨ। ਪੰਜਾਬ 'ਚ ਉਨ੍ਹਾਂ ਨੂੰ ਸਾਫ ਅਕਸ ਵਾਲੇ ਦਲਿਤ ਚਿਹਰੇ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਦੁਆਬਾ ਦੀ ਦਲਿਤ ਰਾਜਨੀਤੀ 'ਚ ਖਾਸੀ ਪੈਠ ਰੱਖਣ ਵਾਲੇ ਹੰਸ ਪਹਿਲਾਂ ਅਕਾਲੀ ਦਲ ਤੇ ਕਾਂਗਰਸ 'ਚ ਵੀ ਰਹੇ ਹਨ। 2009 ਦੀਆਂ ਲੋਕ ਸਭਾ ਚੋਣਾਂ 'ਚ ਜਲੰਧਰ ਸੀਟ ਤੋਂ ਚੋਣ ਲੜ ਕੇ ਉਨ੍ਹਾਂ 3,71,658 ਵੋਟਾਂ ਹਾਸਿਲ ਕੀਤੀਆਂ ਸਨ। ਇਸ ਵਾਰ ਲੋਕ ਸਭਾ ਚੋਣ 'ਚ ਦਿੱਲੀ 'ਚ ਸ਼ਾਨਦਾਰ ਜਿੱਤ ਹਾਸਿਲ ਕਰਨ ਵਾਲੇ ਹੰਸ ਹੁਣ ਪੰਜਾਬ ਦੀ ਰਾਜਨੀਤੀ 'ਚ ਵੀ ਸਰਗਰਮ ਹੋ ਸਕਦੇ ਹਨ। ਹੰਸ ਦੇ ਰੂਪ 'ਚ ਭਾਜਪਾ ਨੂੰ ਇਕ ਮਜ਼ਬੂਤ ਦਲਿਤ ਚਿਹਰਾ ਮਿਲਿਆ ਹੈ। 

More News

NRI Post
..
NRI Post
..
NRI Post
..