Happy Birthday Bipasha Basu: ਹੌਰਰ ਫਿਲਮ ਨਾਲ ਬਾਲੀਵੁੱਡ ‘ਤੇ ਕੀਤਾ ‘ਰਾਜ਼’, ‘ਜਿਸਮ’ ਤੋਂ ਦਿਲ ‘ਚ ਉਤਰ ਗਈ ਬਿਪਾਸ਼ਾ ਬਸੂ

by

ਮੀਡੀਆ ਡੈਸਕ: ਅੱਜ ਬਿਪਾਸ਼ਾ ਬਸੂ ਆਪਣਾ 41ਵਾਂ ਜਨਮਦਿਨ ਮਨਾ ਰਹੀ ਹੈ। ਬਿਪਾਸ਼ਾ ਬਸੂ ਦਾ ਜਨਮ 7 ਜਨਵਰੀ 1979 ਨੂੰ ਨਵੀਂ ਦਿੱਲੀ ਦੇ ਇਕ ਬੰਗਾਲੀ ਪਰਿਵਾਰ 'ਚ ਹੋਇਆ ਸੀ। ਬਿਪਾਸ਼ਾ ਬਸੂ ਦਾ ਜਨਮ 7 ਜਨਵਰੀ 1979 ਨੂੰ ਨਵੀਂ ਦਿੱਲੀ ਦੇ ਇਕ ਬੰਗਾਲੀ ਪਰਿਵਾਰ 'ਚ ਹੋਇਆ ਸੀ। ਬਿਪਾਸ਼ਾ ਬਸੂ ਨੇ ਹਿੰਦੀ ਸਿਨੇਮਾ ਜਗਤ 'ਚ ਬੇਹੱਦ ਸਫ਼ਲ ਹੌਰਰ ਫਿਲਮਾਂ ਦਿੱਤੀਆਂ ਹਨ। ਬਿਪਾਸ਼ਾ ਨੇ ਰਾਜ਼ 'ਚ ਸੰਜਨਾ ਦਾ ਕਿਰਦਾਰ ਨਿਭਾਇਆ ਸੀ ਜੋ ਉਨ੍ਹਾਂ ਦੇ ਸਰਬੋਤਮ ਕਿਰਦਾਰਾਂ 'ਚੋਂ ਇਕ ਹੈ। ਰਾਜ਼ 'ਚ ਬਿਪਾਸ਼ਾ ਦੀ ਅਦਾਕਾਰੀ ਤੇ ਉਨ੍ਹਾਂ ਦੀ ਲੁੱਕ ਦੀ ਖ਼ੂਬ ਤਾਰੀਫ਼ ਹੋਈ। ਇਸ ਤੋਂ ਇਲਾਵਾ ਬੰਗਾਲੀ ਬਿਊਟੀ ਨੇ 'ਰਾਜ਼-3', 'ਕ੍ਰੀਚਰ-3ਡੀ', 'ਅਲੋਨ' ਵਰਗੀਆਂ ਹਿੰਦੀ ਹੌਰਰ ਫਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ 2001 'ਚ ਅੱਬਾਸ ਮਸਤਾਨ ਦੀ ਫਿਲਮ 'ਅਜਨਬੀ' ਤੋਂ ਡੈਬਿਊ ਕੀਤਾ ਸੀ। ਅਜਨਬੀ 'ਚ ਬਿਪਾਸ਼ਾ ਨੈਗੇਟਿਵ ਰੋਲ 'ਚ ਸੀ। ਇਸ ਫਿਲਮ 'ਚ ਬਿਪਾਸ਼ਾ ਨਾਲ ਅਕਸ਼ੈ ਕੁਮਾਰ, ਬੌਬੀ ਦਿਓਲ ਤੇ ਕਰੀਨਾ ਕਪੂਰ ਮੁੱਖ ਭੂਮਿਕਾ 'ਚ ਸਨ।


ਆਖ਼ਰੀ ਵਾਰ ਅਲੋਨ 'ਚ ਨਜ਼ਰ ਆਈ ਸੀ ਬਿਪਾਸ਼ਾ

ਬਿਪਾਸ਼ਾ ਬਸੂ ਨੂੰ ਬਾਲੀਵੁੱਡ ਦੀ ਸਭ ਤੋਂ ਗਲੈਮਰਸ ਅਦਾਕਾਰਾਂ 'ਚੋਂ ਇਕ ਮੰਨਿਆ ਜਾਂਦਾ ਹੈ। 2003 'ਚ ਆਈ ਫਿਲਮ 'ਜਿਸਮ' ਤੋਂ ਆਪਣੀ ਇਕ ਵੱਖਰੀ ਗਲੈਮਰਸ ਪਛਾਣ ਬਣਾਈ। ਜਿਸਮ 'ਚ ਬਿਪਾਸ਼ਾ ਨਾਲ ਜੌਨ ਅਬਰਾਹਮ ਸਨ। ਦੋਵਾਂ ਦੀ ਜੋੜੀ ਨੂੰ ਖ਼ੂਬ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਬਿਪਾਸ਼ਾ ਨੇ ਕਾਰਪੋਰੇਟ, ਨੋ ਐਂਟਰੀ, ਫਿਰ ਹੇਰਾਫੇਰੀ, ਰੇਸ ਤੇ ਧੂਮ 2 ਵਰਗੀਆਂ ਹਿੱਟ ਫਿਲਮਾਂ ਵੀ ਦਿੱਤੀਆਂ ਹਨ। ਬਿਪਾਸ਼ਾ ਆਖ਼ਰੀ ਬਾਰ 'ਅਲੋਨ' ਫਿਲਮ 'ਚ ਆਪਣੇ ਪਤੀ ਕਰਨ ਸਿੰਘ ਗ੍ਰੋਵਰ ਨਾਲ ਨਜ਼ਰ ਆਈ ਸੀ।


ਇਨ੍ਹਾਂ ਹੀਰੋਜ਼ ਨਾਲ ਜੁੜਿਆ ਨਾਂ

ਨਿੱਜੀ ਜੀਵਨ ਦੀ ਗੱਲ ਕਰੀਏ ਤਾਂ ਬਿਪਾਸ਼ਾ ਬਸੂ ਅਦਾਕਾਰ ਕਰਨ ਸਿੰਘ ਗ੍ਰੋਵਰ ਨਾਲ ਵਿਆਹ ਕਰ ਚੁੱਕੀ ਹੈ ਪਰ ਇਕ ਸਮਾਂ ਸੀ ਉਨ੍ਹਾਂ ਦੇ ਤੇ ਜੌਨ ਅਬਰਾਹਮ ਦੇ ਅਫੇਅਰ ਦੇ ਚਰਚੇ ਹੁੰਦੇ ਸਨ ਪਰ ਨੌਂ ਸਾਲ ਬਿਪਾਸ਼ਾ ਬਸੂ ਨਾਲ ਰਿਲੇਸ਼ਨ 'ਚ ਰਹਿਣ ਤੋਂ ਬਾਅਦ ਜੌਨ ਨੇ ਪ੍ਰੀਆ ਰੁੰਚਾਲ ਨਾਲ ਘਰ ਵਸਾ ਲਿਆ। ਬਿਪਾਸ਼ਾ ਬਸੂ ਦਾ ਨਾਂ ਹਰਮਨ ਬਵੇਜਾ, ਰਾਣਾ ਦੁੱਗਾਬਤੀ, ਦੀਨੋ ਮੋਰੀਆ ਨਾਲ ਵੀ ਜੁੜ ਚੁੱਕਾ ਹੈ। ਹਾਲ ਹੀ 'ਚ ਬਿਪਾਸ਼ਾ ਆਪਣੇ ਪਤੀ ਕਰਨ ਨਾਲ ਮਾਲਦੀਵ 'ਚ ਛੁੱਟੀਆਂ ਮਨਾਉਂਦੀ ਨਜ਼ਰ ਆਈ ਸੀ।


ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।