Happy Birthday Hina Khan: ਫਿਟਨੈੱਸ ਫ੍ਰੀਕ ਹੈ ਹਿਨਾ ਖ਼ਾਨ

by

ਮੁੰਬਈ : ਟੈਲੀਵਿਜ਼ਨ 'ਚ ਆਪਣੀ ਪਛਾਣ ਬਣਾਉਣ ਤੋਂ ਬਾਅਦ ਫਿਲਮਾਂ ਵੱਲ ਜਾਣ ਵਾਲੀ ਹਿਨਾ ਖ਼ਾਨ ਆਪਣੀ ਫਿਟਨੈੱਸ ਲਈ ਜਾਣੀ ਜਾਂਦੀ ਹੈ। ਟੀਵੀ ਦੀ ਸਭ ਤੋਂ ਸਟਾਈਲਿਸ਼ ਅਦਾਕਾਰਾ 'ਚੋਂ ਹਿਨਾ ਖ਼ਾਨ ਆਏ ਦਿਨ ਆਪਣੇ ਸਾਰੇ ਖੂਬਸੂਰਤ ਲੁੱਕ ਸ਼ੇਅਰ ਕਰਦੀ ਰਹਿੰਦੀ ਹੈ। ਚੱਲੋ ਦੇਖਦੇ ਹਾਂ ਕਿ ਹਿਨਾ ਖ਼ਾਨ ਦੇ ਸਭ ਤੋਂ ਬੇਹਰਤਰੀਨ ਜਿਮ ਲੁੱਕ।


ਹਾਲ ਹੀ 'ਚ ਹਿਨਾ ਖ਼ਾਨ ਨੇ ਆਪਣੇ ਅਧਿਕਾਰਤ ਅਕਾਊਂਟ ਤੋਂ ਆਪਣੇ ਵਰਕਆਊਟ ਸੈਸ਼ਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚੋਂ ਇਕ ਪਿੰਕ ਕਲਰ ਦੀ ਟੀ-ਸ਼ਰਟ ਨਾਲ ਬਲੈਕ ਗ੍ਰੇ ਰੰਗ ਦਾ ਸ਼ਾਰਟਸ ਪੇਅਰ ਕੀਤਾ ਹੈ। ਇਸ ਨਾਲ ਉਨ੍ਹਾਂ ਨੇ ਸਕਾਈ ਬਲਿਊ ਰੰਗ ਦੇ ਸਨੀਕਰ ਪਾਏ ਹੋਏ ਹਨ। ਹਿਨਾ ਇਸ ਵਰਕਆਊਟ ਲੁੱਕ 'ਚ ਕਾਫੀ ਕਿਊਟ ਨਜ਼ਰ ਆ ਰਹੀ ਹੈ।

ਹਿਨਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਅਕਸਰ ਆਪਣੀ ਵਰਕਆਊਟ ਦੀਆਂ ਤਸਵੀਰਾਂ ਤੇ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਕੁਝ ਦਿਨਾਂ ਪਹਿਲਾਂ ਵਰਕਆਊਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਨ੍ਹਾਂ 'ਚ ਉਨ੍ਹਾਂ ਨੇ ਫਲੋਰੋਸੈਂਟ ਈਨਰ ਨਾਲ ਬਲੈਕ ਨੈੱਟ ਦਾ ਪੁਲਓਵਰ ਪਾਇਆ ਹੋਇਆ ਹੈ। ਇਸ ਨਾਲ ਹਿਨਾ ਨੇ ਪਿੰਕ ਸ਼ਾਰਟਸ ਪੇਅਰ ਕੀਤੇ ਹੋਏ ਹਨ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।