ਕਿਉ ਤੇ ਕਿਵੇਂ ਮਨਾਇਆ ਜਾਂਦਾ ਹੈ ਦੀਵਾਲੀ ਦਾ ਤਿਉਹਾਰ

by simranofficial

ਐਨ .ਆਰ .ਆਈ ਮੀਡਿਆ : ਦੀਵਾਲੀ ਦਾ ਤਿਉਹਾਰ ਭਾਰਤ ਦੇ ਨਾਲ-ਨਾਲ ਦੂਜੇ ਦੇਸ਼ਾਂ ‘ਚ ਵੀ ਧੂੰਮਧਾਮ ਨਾਲ ਮਨਾਇਆ ਜਾ ਰਿਹਾ ਹੈ।ਦੀਵਾਲੀ ਦਾ ਇਹ ਤਿਉਹਾਰ ਅੰਧਕਾਰ ’ਤੇ ਪ੍ਰਕਾਸ਼ ਦੀ ਫਤਹਿ ਦਾ ਇਹ ਤਿਓਹਾਰ ਸਮਾਜ ਵਿੱਚ ਖੁਸ਼ੀ, ਭਾਈ-ਚਾਰੇ ਅਤੇ ਪ੍ਰੇਮ ਦਾ ਸੰਦੇਸ਼ ਫੈਲਾਉਂਦਾ ਹੈ। ਇਹ ਤਿਉਹਾਰ ਸਮੂਹਿਕ ਅਤੇ ਵਿਅਕਤੀਗਤ ਦੋਨਾਂ ਤਰ੍ਹਾਂ ਮਨਾਏ ਜਾਣ ਵਾਲਾ ਅਜਿਹਾ ਵਿਸ਼ੇਸ਼ ਤਿਉਹਾਰ ਹੈ ਜੋ ਧਾਰਮਿਕ, ਸੱਭਿਆਚਾਰਕ ਅਤੇ ਸਮਾਜਕ ਵਿਸ਼ਿਸ਼ਟਤਾ ਰੱਖਦਾ ਹੈ। ਹਰ ਪ੍ਰਾਂਤ ਜਾਂ ਖੇਤਰ ਵਿੱਚ ਦੀਵਾਲੀ ਮਨਾਣ ਦੇ ਕਾਰਨ ਅਤੇ ਤਰੀਕੇ ਵੱਖ ਹਨ ਪਰ ਸਾਰੀਆਂ ਥਾਂਵਾਂ ’ਤੇ ਇਹ ਤਿਉਹਾਰ ਕਈ ਪੀੜੀਆਂ ਤੋਂ ਮਨਾਏ ਜਾਂਦੇ ਸਨ।

ਅੰਧਕਾਰ ’ਤੇ ਪ੍ਰਕਾਸ਼ ਦੀ ਫਤਹਿ ਦਾ ਇਹ ਤਿਓਹਾਰ ਸਮਾਜ ਵਿੱਚ ਖੁਸ਼ੀ, ਭਾਈ-ਚਾਰੇ ਅਤੇ ਪ੍ਰੇਮ ਦਾ ਸੰਦੇਸ਼ ਫੈਲਾਉਂਦਾ ਹੈ। ਇਹ ਤਿਉਹਾਰ ਸਮੂਹਿਕ ਅਤੇ ਵਿਅਕਤੀਗਤ ਦੋਨਾਂ ਤਰ੍ਹਾਂ ਮਨਾਏ ਜਾਣ ਵਾਲਾ ਅਜਿਹਾ ਵਿਸ਼ੇਸ਼ ਤਿਉਹਾਰ ਹੈ ਜੋ ਧਾਰਮਿਕ, ਸੱਭਿਆਚਾਰਕ ਅਤੇ ਸਮਾਜਕ ਵਿਸ਼ਿਸ਼ਟਤਾ ਰੱਖਦਾ ਹੈ। ਹਰ ਪ੍ਰਾਂਤ ਜਾਂ ਖੇਤਰ ਵਿੱਚ ਦੀਵਾਲੀ ਮਨਾਣ ਦੇ ਕਾਰਨ ਅਤੇ ਤਰੀਕੇ ਵੱਖ ਹਨ ਪਰ ਸਾਰੀਆਂ ਥਾਂਵਾਂ ’ਤੇ ਇਹ ਤਿਉਹਾਰ ਕਈ ਪੀੜੀਆਂ ਤੋਂ ਮਨਾਏ ਜਾਂਦੇ ਸਨ। ਲੋਕਾਂ ਵਿੱਚ ਦੀਵਾਲੀ ਦੀ ਬਹੁਤ ਉਮੰਗ ਹੁੰਦੀ ਹੈ। ਲੋਕ ਆਪਣੇ ਘਰਾਂ ਨੂੰ ਸਾਫ ਕਰਦੇ ਹਨ, ਨਵੇਂ ਕੱਪੜੇ ਪਾਉਂਦੇ ਹਨ। ਮਿਠਾਈਆਂ ਦੇ ਉਪਹਾਰ ਇੱਕ ਦੂਜੇ ਨੂੰ ਵੰਡਦੇ ਹਨ, ਇੱਕ ਦੂਜੇ ਦੇ ਨਾਲ ਮਿਲਦੇ ਹਨ। ਘਰ-ਘਰ ਵਿੱਚ ਸੁੰਦਰ ਰੰਗੋਲੀ ਬਣਾਈ ਜਾਂਦੀ ਹੈ, ਦੀਪਾਂ ਸਾੜੇ ਜਾਂਦੇ ਹਨ ਅਤੇ ਆਤਿਸ਼ਬਾਜੀ ਕੀਤੀ ਜਾਂਦੀ ਹੈ। ਵੱਡੇ ਛੋਟੇ ਸਾਰੇ ਇਸ ਤਿਉਹਾਰ ਵਿੱਚ ਭਾਗ ਲੈਂਦੇ ਹਨ।

ਹੁਣ ਇਹ ਤਿਉਹਾਰ ਰਵਾਇਤੀ ਸਾਦਗ਼ੀ ਅਨੁਸਾਰ ਨਹੀਂ ਮਨਾਇਆ ਜਾਂਦਾ ਸਗੋਂ ਇਸ ਦਿਨ ਲੱਖਾਂ ਕਰੋੜਾਂ ਰੁਪਿਆਂ ਦੀ ਆਤਿਸ਼ਬਾਜ਼ੀ ਚਲਾਈ ਜਾਂਦੀ ਹੈ ਤੇ ਮਨਾਉਣ ਦਾ ਢੰਗ ਵੀ ਬਹੁਤ ਨੁਮਾਇਸ਼ੀ ਤੇ ਦਿਖਾਵੇ ਵਾਲਾ ਹੋ ਗਿਆ ਹੈ। ਐਡੀ ਵੱਡੀ ਪੱਧਰ ’ਤੇ ਆਤਿਸ਼ਬਾਜ਼ੀ ਚਲਾਏ ਜਾਣ ਕਾਰਨ ਜੋ ਪ੍ਰਦੂਸ਼ਣ ਹੁੰਦਾ ਹੈ, ਉਸਦੀ ਸਥਿਤੀ ਐਨੀ ਗੰਭੀਰ ਹੈ ਕਿ ਦੇਸ਼ ਦੀ ਸਰਬਉੱਚ ਅਦਾਲਤ ਨੂੰ ਨਿਰਦੇਸ਼ ਦੇਣੇ ਪਏ ਹਨ ਕਿ ਆਤਿਸ਼ਬਾਜ਼ੀ ਚਲਾਉਣ ਦਾ ਸਮਾਂ ਸੀਮਤ ਕੀਤਾ ਜਾਵੇ। ਦਿੱਲੀ ਤੇ ਹੋਰ ਵੱਡੇ ਸ਼ਹਿਰਾਂ ਵਿੱਚ ਤਾਂ ਪ੍ਰਦੂਸ਼ਣ ਇੰਨਾ ਵੱਧ ਜਾਂਦਾ ਹੈ ਕਿ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ।[2]

ਲੋਕਾਂ ਵਿੱਚ ਦੀਵਾਲੀ ਦੀ ਬਹੁਤ ਉਮੰਗ ਹੁੰਦੀ ਹੈ। ਦੁਨੀਆਂ ਦੇ ਕੋਨੇ-ਕੋਨੇ ‘ਚ ਇਸ ਤਿਉਹਾਰ ਦੇ ਪ੍ਰਤੀ ਲੋਕਾਂ ਦੀ ਉਤਸ਼ਾਹ ਬਣਿਆ ਰਹਿੰਦਾ ਹੈ। ਕੋਰੋਨਾ ਵਾਇਰਸ ਦੇ ਚੱਲਦਿਆਂ ਇਸ ਵਾਰ ਤਿਉਹਾਰ ਨੂੰ ਲੋਕ ਆਪੋ-ਆਪਣੇ ਤਰੀਕਿਆਂ ਮਨਾ ਰਹੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੂਡੋ ਨੇ ਦੀਵਾਲੀ ਮਨਾਉਂਦੇ ਹੋਏ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਸਾਰੇ ਲੋਕਾਂ ਨੂੰ ਦੀਵਾਲੀ ਦੀ ਵਧਾਈ ਦਿੰਦਿਆਂ ਹੋਇਆਂ ਟਰੂਡੋ ਨੇ ਵਰਚੂਅਲ ਦੀਵਾਲੀ ਸੈਲੀਬ੍ਰੇਸ਼ਨ ਦੀ ਫੋਟੋ ਵੀ ਸ਼ੇਅਰ ਕੀਤੀ ਹੈ।
ਟਰੂਡੋ ਨੇ ਦੀਵਾਲੀ ਦੀ ਸ਼ੁੱਭਕਾਮਨਾਵਾਂ ਦਿੰਦਿਆਂ ਟਵੀਟ ਕੀਤਾ, ‘ਦੀਵਾਲੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਸੱਚਾਈ, ਪ੍ਰਕਾਸ਼ ਤੇ ਚੰਗਿਆਈ ਦੀ ਹਮੇਸ਼ਾ ਜਿੱਤ ਹੋਵੇਗੀ। ਇਸ ਮਹੱਤਵਪੂਰਨ ਤਿਉਹਾਰ ਨੂੰ ਮਨਾਉਣ ਲਈ ਮੈਂ ਸ਼ਾਮ ਨੂੰ ਵਰਚੂਅਲ ਸਮਾਗਮ ‘ਚ ਹਿੱਸਾ ਲਿਆ। ਸਾਰੇ ਲੋਕਾਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।‘

ਇਸਦੇ ਨਾਲ ਹੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੋਰੀਸਨ ਨੇ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਹੈ ਕਿ ਇਸ ਤਿਓਹਾਰ ਤੋਂ ਮਿਲਣ ਵਾਲੇ ਸੰਦੇਸ਼ ਦਾ ਇਸ ਸਾਲ ‘ਵਿਸ਼ੇਸ਼ ਮਹੱਤਵ’ ਹੈ ਕਿਉਂਕਿ ਦੁਨੀਆ ਕੋਰੋਨਾ ਵਾਇਰਸ ਮਹਾਂਮਾਰੀ ਦਾ ਸਾਹਮਣਾ ਕਰ ਰਹੀ ਹੈ।

ਮੌਰਸੀਨ ਨੇ ਹਾਲ ਹੀ ’ਚ ਜਾਰੀ ਕੀਤੇ ਇੱਕ ਵੀਡੀਓ ਸੰਦੇਸ਼ ’ਚ ਕਿਹਾ, ‘‘ਹਨੇਰੇ ਨੂੰ ਮਿਟਾਉਣ ਦੀ ਸੋਚ ਨੂੰ ਅਸੀਂ ਸਿਧਾਂਤਕ ਮੰਨਦੇ ਆਏ, ਬਜਾਏ ਕਿ ਅਜਿਹੀ ਚੀਜ਼ ਦੇ ਜਿਸ ਦਾ ਅਹਿਸਾਸ ਕੀਤਾ ਜਾਵੇ ਅਤੇ ਉਸ ਤੋਂ ਬਾਹਰ ਨਿਕਲਿਆ ਜਾਵੇ। ਦੀਵਾਲੀ ਤੋਂ ਮਿਲਣ ਵਾਲੇ ਸੰਦੇਸ਼ ਦਾ ਇਸ ਸਾਲ ਵਿਸ਼ੇਸ਼ ਮਹੱਤਵ ਹੈ।’’ਉਨ੍ਹਾਂ ਕਿਹਾ, ‘‘ਧਰਤੀ ਦਾ ਹਰ ਦੇਸ਼ ਕੋਵਿਡ-19 ਕੌਮਾਂਤਰੀ ਮਹਾਂਮਾਰੀ ਨਾਲ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜੀਵਨ ਅਤੇ ਆਮਦਨਾਂ ਨਸ਼ਟ ਹੋਈਆਂ ਹਨ ਅਤੇ ਅਸੀਂ ਕਈ ਪੀੜ੍ਹੀਆਂ ਬਾਅਦ ਅਜਿਹੀ ਬਿਪਤਾ ਵੇਖੀ ਹੈ। ਇਸ ਦੇ ਬਾਵਜੂਦ ਸਾਡੇ ਸਾਰਿਆਂ ਕੋਲ ਨਿਰਾਸ਼ਾ ਹੈ। 2020 ’ਚ ਪੂਰਾ ਸਾਲ, ਸਾਡੇ ਆਪਣੇ ਡਰਾਂ ਦੇ ਬਾਵਜੂਦ, ਅਸੀਂ ਇੱਕ-ਦੂਜੇ ਦਾ ਸਾਥ ਦਿੱਤਾ, ਪ੍ਰੇਰਿਤ ਕੀਤਾ ਅਤੇ ਇੱਕ-ਦੂਜੇ ਨਾਲ ਖੜ੍ਹੇ ਰਹੇ।’