Happy New Year 2020: WhatsApp ‘ਤੇ ਸਟਿੱਕਰਸ ਜ਼ਰੀਏ ਦਿਓ ਸ਼ੁੱਭਕਾਮਨਾਵਾਂ, ਜਾਣੋ ਕਿਵੇਂ ਕਰੀਏ ਡਾਊਨਲੋਡ

by mediateam
ਮੀਡੀਆ ਡੈਸਕ: ਕੱਲ੍ਹ ਭਾਵ 31 ਦਸੰਬਰ ਨੂੰ ਇਹ ਸਾਲ ਖ਼ਤਮ ਹੋ ਰਿਹਾ ਹੈ ਪਰ ਇਸ ਤੋਂ ਪਹਿਲਾਂ ਹੀ ਲੋਕ ਨਵੇਂ ਸਾਲ ਦਾ ਖ਼ੁਮਾਰ ਚੜਨ ਵਾਲਾ ਹੈ। ਇਸ ਦਾ ਤਾਜ਼ਾ ਉਦਾਹਰਣ ਇਸ ਗੱਲ ਤੋਂ ਮਿਲਦਾ ਹੈ ਕਿ ਲੋਕ ਐਡਵਾਂਸ ਵਿਚ ਹੀ ਹੈਪੀ ਨਿਊ ਈਅਰ 2020 ਦੇ ਮੈਸੇਜ ਭੇਜ ਰਹੇ ਹਨ। ਜੇ ਤੁਸੀਂ ਵੀ 31 ਦਸੰਬਰ ਤੋਂ ਪਹਿਲਾਂ ਹੀ ਆਪਣੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਨੂੰ ਨਵੇਂ ਸਾਲ ਦੀ ਦੁਆ ਦੇਣਾ ਚਾਹੁੰਦੇ ਹੋ ਤਾਂ ਉਸ ਲਈ ਢੇਰ ਸਾਰੀਆਂ ਫੋਟੋਆਂ, ਐਸਐਮਐਸ ਅਤੇ ਗ੍ਰੀਟਿੰਗਸ ਮੌਜੂਦ ਹਨ ਪਰ ਤੁਸੀਂ ਇਸ ਦੀ ਬਜਾਏ ਵਟੱਸਐਪ ਸਟਿੱਕਰ ਦੀ ਮਦਦ ਨਾਲ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦੇਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਉਹ ਕਿੰਜ ਹੋ ਸਕਦਾ ਹੈ। ਨਵੇਂ ਸਾਲ ਦੇ ਆਉਣ ਤੋਂ ਪਹਿਲਾਂ Happy New Year WhatsApp Sticker ਦੀ ਭਰਮਾਰ ਹੋ ਗਈ ਹੈ ਅਤੇ ਇਸ ਦੇ ਨਾਲ ਹੀ ਤੁਸੀਂ GIF ਦੀ ਮਦਦ ਨਾਲ ਵੀ wish ਕਰ ਸਕਦੇ ਹੋ। ਜੇ ਤੁਸੀ ਇਨ੍ਹਾਂ WhatsApp Sticker ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਇੰਜ ਕਜੋ ਡਾਊਨਲੋਡ ਅਤੇ ਇਨ੍ਹਾਂ ਦੀ ਵਰਤੋਂ। ਇੰਜ ਕਰੋ ਡਾਊਨਲੋਡ -ਸਭ ਤੋਂ ਪਹਿਲਾਂ ਤੁਸੀਂ ਵਟਸਐਪ ਵਿਚ ਚੈਟ ਵਿੰਡੋ ਖੋਲੋ। -ਇਸ ਤੋਂ ਬਾਅਦ ਤੁਹਾਨੂੰ ਵਿੰਡੋ ਵਿਚ ਲੈਫਟ ਸਾਈਡ 'ਤੇ ਬਣੇ ਸਮਾਇਲੀ ਆਈਕਾਨ 'ਤੇ ਕਲਿਕ ਕਰਨਾ ਹੈ। -ਕਲਿਕ ਕਰਦੇ ਹੀ ਤੁਹਾਨੂੰ ਸਾਹਮਣੇ ਸਮਾਇਲੀ ਨਜ਼ਰ ਆਉਂਦੀ ਹੈ ਅਤੇ ਹੇਠਾਂ ਜਿਫ ਅਤੇ ਸਟਿੱਕਰ ਦੀ ਆਪਸ਼ਨ ਨਜ਼ਰ ਆਉਂਦੀ ਹੈ। -ਇਥੇ ਤੁਸੀਂ ਸਟਿੱਕਰ ਵਾਲਾ ਆਇਕਨ ਕਲਿਕ ਕਰਨਾ ਹੈ। -ਇਸ ਵਿਚ ਉਪਰਲੇ ਪਾਸੇ ਗੈੱਟ ਮੋਰ ਦਾ ਆਪਸ਼ਨ ਆਵੇਗਾ, ਉਸ 'ਤੇ ਕਲਿਕ ਕਰੋ। -ਇਸ ਤੋਂ ਬਾਅਦ ਤੁਸੀਂ ਸਿੱਧੇ ਗੂਗਲ ਪਲੇਅ ਸਟੋਰ 'ਤੇ ਪਹੁੰਚ ਜਾਓਗੇ। -ਹੁਣ ਤੁਸੀਂ Happy New Year 2020 Stickers For Whatsapp ਅਤੇ Happy New Year ਸਰਚ ਕਰਕੇ ਸਟਿੱਕਰ ਡਾਊਨਲੋਡ ਕਰ ਸਕਦੇ ਹੋ। -ਡਾਊਨਲੋਡ ਹੋਣ ਤੋਂ ਬਾਅਦ ਵਾਪਸ ਵਟੱਸਐਪ 'ਤੇ ਪਹੁੰਚ ਕੇ ਸਟਿੱਕਰ ਭੇਜ ਸਕਦੇ ਹੋ। ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।