ਕੁੜੀਆਂ ਨਾਲ ਛੇੜਛਾੜ ਕਰਨੀ ਨੌਜਵਾਨਾਂ ਨੂੰ ਪਈ ਮਹਿੰਗੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ) : ਅੰਮ੍ਰਿਤਸਰ ਤੋਂ ਇਕ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਕੁੜੀਆਂ ਨਾਲ ਛੇੜਛਾੜ ਕਰਨ 'ਤੇ ਮਾਪਿਆਂ ਨੇ ਨੌਜਵਾਨਾਂ ਦੀ ਚੰਗੀ ਤਰਾਂ ਛਿੱਤਰ ਪਰੇਡ ਕੀਤੀ । ਦੱਸਿਆ ਜਾ ਰਿਹਾ ਕਿ ਹਰਕ੍ਰਿਸ਼ਨ ਸਕੂਲ ਦੇ ਬਾਹਰ ਕੁਝ ਨੌਜਵਾਨਾਂ ਵਲੋਂ ਕੁੜੀਆਂ ਨਾਲ ਛੇੜਛਾੜ ਕੀਤੀ ਜਾ ਰਹੀ ਸੀ। ਇਸ ਦੌਰਾਨ ਗੁੱਸੇ 'ਚ ਆਏ ਕੁੜੀਆਂ ਦੇ ਮਾਪਿਆਂ ਨੇ ਨੌਜਵਾਨਾਂ ਦੀ ਛਿੱਤਰ ਪਰੇਡ ਕੀਤੀ। ਜਿਸ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਕੁਝ ਨੌਜਵਾਨਾਂ ਵਲੋਂ ਹਰਕ੍ਰਿਸ਼ਨ ਸਕੂਲ ਦੇ ਬਾਹਰ ਵਿਦਿਆਰਥਣਾਂ ਨੂੰ ਛੇੜਿਆ ਜਾ ਰਿਹਾ ਸੀ। ਜਿਸ ਕਾਰਨ ਹੁਣ ਪੁਲਿਸ ਨੇ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।