ਟਰਬਨੇਟਰ ਹਰਭਜਨ ਸਿੰਘ ਨੇ ਕ੍ਰਿਕਟ ਤੋਂ ਲਿਆ ਸੰਨਿਆਸ; ਸੋਸ਼ਲ ਮੀਡੀਆ ‘ਤੇ ਕੀਤਾ ਐਲਾਨ

by jaskamal

ਨਿਊਜ਼ ਡੈਸਕ (ਜਸਕਮਲ) : ਭਾਰਤ ਦੇ ਤਜਰਬੇਕਾਰ ਸਪਿਨਰ ਹਰਭਜਨ ਸਿੰਘ ਨੇ ਸ਼ੁੱਕਰਵਾਰ ਨੂੰ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਕ੍ਰਿਕਟ ਤੋਂ ਸੰਨਿਆਸ ਲੈਣ ਸਬੰਧੀ ਐਲਾਨ ਕੀਤਾ। ਉਨ੍ਹਾਂ ਲਿਖਿਆ: “ਸਾਰੀਆਂ ਚੰਗੀਆਂ ਚੀਜ਼ਾਂ ਦਾ ਅੰਤ ਹੋ ਜਾਂਦਾ ਹੈ ਅਤੇ ਅੱਜ ਜਦੋਂ ਮੈਂ ਉਸ ਖੇਡ ਨੂੰ ਅਲਵਿਦਾ ਕਹਿ ਰਿਹਾ ਹਾਂ ਜਿਸ ਨੇ ਮੈਨੂੰ ਜ਼ਿੰਦਗੀ 'ਚ ਸਭ ਕੁਝ ਦਿੱਤਾ ਹੈ, ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਇਸ 23 ਸਾਲਾਂ ਦੀ ਲੰਬੀ ਯਾਤਰਾ ਨੂੰ ਸੁੰਦਰ ਤੇ ਯਾਦਗਾਰ ਬਣਾਇਆ। ਮੇਰਾ ਤਹਿ ਦਿਲੋਂ ਧੰਨਵਾਦ”।

https://twitter.com/harbhajan_singh/status/1474302128311062533?ref_src=twsrc%5Etfw%7Ctwcamp%5Etweetembed%7Ctwterm%5E1474302128311062533%7Ctwgr%5E%7Ctwcon%5Es1_&ref_url=https%3A%2F%2Fwww.tribuneindia.com%2Fnews%2Fsports%2Fharbhajan-singh-announces-retirement-from-cricket-says-all-good-things-come-to-an-end-354007

ਪੰਜਾਬ ਦੇ 41 ਸਾਲਾ ਖਿਡਾਰੀ ਨੇ ਆਪਣੇ ਸ਼ਾਨਦਾਰ ਕਰੀਅਰ 'ਚ 103 ਟੈਸਟ ਮੈਚਾਂ 'ਚ 417 ਵਿਕਟਾਂ, 236 ਵਨਡੇ ਮੈਚਾਂ 'ਚ 269 ਵਿਕਟਾਂ ਤੇ 28 ਟੀ-20 ਮੈਚਾਂ 'ਚ 25 ਵਿਕਟਾਂ ਝਟਕਾਈਆਂ ਹਨ। ਹਰਭਜਨ, ਜਿਸ ਨੇ 1998 ਵਿੱਚ ਸ਼ਾਰਜਾਹ ਵਿੱਚ ਨਿਊਜ਼ੀਲੈਂਡ ਦੇ ਖਿਲਾਫ ਇੱਕ ਵਨਡੇ ਦੌਰਾਨ ਆਪਣੀ ਸ਼ੁਰੂਆਤ ਕੀਤੀ ਸੀ, ਨੇ ਆਖਰੀ ਵਾਰ ਢਾਕਾ 'ਚ UAE ਦੇ ਖਿਲਾਫ ਇਕ T20I ਦੌਰਾਨ ਮਾਰਚ, 2016 'ਚ ਦੇਸ਼ ਲਈ ਖੇਡਿਆ ਸੀ। ਉਸਦੇ ਅੰਤਰਰਾਸ਼ਟਰੀ ਕਰੀਅਰ ਦੇ ਸਭ ਤੋਂ ਯਾਦਗਾਰ ਪਲਾਂ 'ਚੋਂ ਇਕ ਸੀ ਜਦੋਂ ਉਸਨੇ ਮਾਰਚ, 2001 'ਚ ਆਸਟ੍ਰੇਲੀਆ ਦੇ ਖਿਲਾਫ ਇਕ ਭਾਰਤੀ ਵੱਲੋਂ ਪਹਿਲੀ ਟੈਸਟ ਹੈਟ੍ਰਿਕ ਸਮੇਤ ਤਿੰਨ ਟੈਸਟਾਂ 'ਚ 32 ਵਿਕਟਾਂ ਹਾਸਲ ਕੀਤੀਆਂ ਸਨ।