ਹਰਭਜਨ ਸਿੰਘ ਨੇ ਸੰਸਦ ਮੈਂਬਰ ਬਣਦੇ ਹੀ ਪੰਜਾਬ ਤੋਂ ਬਣਾਈ ਦੂਰੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਆਪਣੇ ਕਰੀਅਰ ਦੌਰਾਨ ਲਗਾਤਾਰ ਚਰਚਾਵਾਂ ਤੇ ਵਿਵਾਦਾਂ ਵਿੱਚ ਰਹੇ ਹਨ। ਕ੍ਰਿਕਟ ਤੋਂ ਸੰਨਿਆਸ ਲੈ ਕੇ ਸਿਆਸਤ 'ਚ ਪ੍ਰਵੇਸ਼ ਕਰਨ ਵਾਲੇ ਹਰਭਜਨ ਸਿੰਘ ਭਾਵੇਂ ਸੰਸਦ ਮੈਂਬਰ ਬਣ ਗਏ ਹਨ ਪਰ ਪੰਜਾਬ ਦੇ ਸਾਰੇ ਗੰਭੀਰ ਮੁੱਦਿਆਂ 'ਤੇ ਸਰਗਰਮ ਨਾ ਹੋਣ ਕਾਰਨ ਜਨਤਾ ਉਨ੍ਹਾਂ ਤੋਂ ਨਿਰਾਸ਼ ਹੈ।

ਜਦੋਂ 29 ਮਈ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਪੂਰਾ ਪੰਜਾਬ ਸੋਗ 'ਚ ਸੀ ਤਾਂ ਹਰਭਜਨ ਨੇ ਆਈ.ਪੀ.ਐੱਲ. ਗੁਜਰਾਤ ਟੀਮ ਦੀ ਜਿੱਤ ਤੋਂ ਬਾਅਦ ਖਿਡਾਰੀਆਂ ਨੂੰ ਵਧਾਈਆਂ 'ਤੇ ਟੀਮ ਮੈਂਬਰਾਂ ਨੇ ਨਹਿਰਾ ਨੂੰ ਪਾਰਟੀ ਲਈ ਕਿਹਾ ਅਤੇ ਲਿਖਿਆ ਕਿ ਉਹ ਗਰਬਾ ਦੇ ਨਾਲ ਭੰਗੜਾ ਵੀ ਪਾਉਣਗੇ, ਜਿਸ ਕਾਰਨ ਪੰਜਾਬ ਦੇ ਨੌਜਵਾਨਾਂ ਨੇ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ। ਅਜਿਹੇ ਉਦਾਸ ਮਾਹੌਲ 'ਚ ਪਾਰਟੀ ਕਰਨ ਦੇ ਉਨ੍ਹਾਂ ਦੇ ਟਵੀਟ ਲਈ ਉਨ੍ਹਾਂ ਦੀ ਕਾਫੀ ਆਲੋਚਨਾ ਵੀ ਹੋਈ।

ਗੈਂਗਸਟਰਾਂ ਨੇ ਆਪਣੀਆਂ ਹਰਕਤਾਂ ਕਰਕੇ ਪੰਜਾਬ ਵਿਚ ਖੂਨ-ਖਰਾਬਾ ਮਚਾਇਆ ਹੋਵੇ ਜਾਂ ਰਿਹਾਇਸ਼ ਤੋਂ ਮਹਿਜ਼ 30 ਮਿੰਟ ਦੀ ਦੂਰੀ 'ਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦਾ ਕਤਲ ਹੋਵੇ, ਹਰਭਜਨ ਸਿੰਘ ਸੋਗ ਮਨਾਉਣ ਨਹੀਂ ਗਏ।

ਜਿਕਰਯੋਗ ਹੈ ਕਿ ਜਦੋਂ ਹਰਭਜਨ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ ਤਾਂ ਸਾਂਸਦ ਬਣਨ ਤੋਂ ਬਾਅਦ ਹਰਭਜਨ ਨੇ ਟਵੀਟ ਕਰਕੇ ਕਿਹਾ ਕਿ ਉਹ ਕਿਸਾਨਾਂ ਦੀਆਂ ਧੀਆਂ ਦੀ ਪੜ੍ਹਾਈ ਲਈ ਆਪਣੀ ਤਨਖਾਹ ਦੇਣਗੇ, ਜਿਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਉਮੀਦ ਜਾਗੀ ਕਿ ਉਹ ਪੰਜਾਬ ਦੇ ਲੋਕਾਂ ਲਈ ਕੁਝ ਕਰ ਰਹੇ ਹਨ।