ਵੈੱਬ ਡੈਸਕ (NRI MEDIA) : ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਨੇ ਸਰਬੀਅਨ ਮਾਡਲ ਨਤਾਸ਼ਾ ਦੇ ਨਾਲ ਮੰਗਣੀ ਕਰ ਲਈ ਹੈ। ਇਸ ਦੀ ਤਸਵੀਰ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਨਵੇਂ ਸਾਲ ਮਤਲਬ ਦੀ 2020 ਦੇ ਪਹਿਲੇ ਦਿਨ ਹਾਰਦਿਕ ਨੇ ਆਪਣੇ ਰਿਸ਼ਤੇ ਨੂੰ ਸਾਰਵਜਨਕ ਕਰਦੇ ਹੋਏ ਇਕ ਨਾਂ ਦਿੱਤਾ ਹੈ। ਦੋਵਾਂ ਵਿਚਾਲੇ ਅਫੇਅਰ ਦੀਆਂ ਖਬਰਾਂ ਬਹੁਤ ਪਹਿਲਾਂ ਤੋਂ ਚੱਲ ਰਹੀ ਸੀ। ਹਾਲਾਂਕਿ ਹੁਣ ਪੰਡਯਾ ਨੇ ਇਸ ਸਗਾਈ ਦੇ ਰਾਹੀਂ ਇਸ ਦਾ ਖੁਲਾਸਾ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਨਵੇਂ ਸਾਲ ਦੇ ਮੌਕੇ 'ਤੇ ਹਾਰਦਿਕ ਨੇ ਨਤਾਸ਼ਾ ਨਾਲ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਸੀ, ਜਿਸ ਦੇ ਕੈਪਸ਼ਨ ਵਿਚ ਉਸ ਨੇ ਲਿਖਿਆ ਸੀ, ''ਮੇਰੇ ਫਾਇਰਵਰਗ ਦੇ ਨਾਲ ਨਵੇਂ ਸਾਲ ਦੀ ਸ਼ੁਰੂਆਤ।'' ਇਸ ਦੇ ਨਾਲ ਹੀ ਹਾਰਦਿਕ ਨੇ ਦਿਲੀ ਦੀ ਇਮੋਜੀ ਵੀ ਬਣਾਈ ਸੀ। ਦੱਸ ਦਈਏ ਕਿ ਦੋਵਾਂ ਵਿਚਾਲੇ ਅਫੇਅਰ ਦੀਆਂ ਖਬਰਾਂ ਕਾਫੀ ਪਹਿਲਾਂ ਤੋਂ ਹੀ ਮਿਲਦੀਆਂ ਰਹੀਆਂ ਹਨ। ਦੋਵੇਂ ਇਕੱਠੇ ਕਈ ਵਾਰ ਸਪਾਟ ਕੀਤੇ ਜਾ ਚੁੱਕੇ ਹਨ।



