
ਸਰੀ (ਐੱਨ. ਆਰ. ਆਈ. ਮੀਡਿਆ)-ਹਾਲ ਹੀ ਵਿਚ ਕੈਨੇਡਾ ਦੇ ਸਰੀ ਵਿਖੇ ਨਸਲੀ ਹਿੰਸਾ ਦਾ ਸ਼ਿਕਾਰ ਹੋਈਆਂ ਪੰਜਾਬੀ ਬਜ਼ੁਰਗ ਬੀਬੀਆਂ ਦੇ ਸਮਰਥਨ ਵਿਚ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦਾ ਬਿਆਨ ਆਇਆ ਹੈ।
ਉਹਨਾਂ ਕਿਹਾ ਕਿ ਸੌੜੀ ਤੇ ਬਿਮਾਰ ਮਾਨਸਿਕਤਾ ਦੇ ਲੋਕਾਂ ਨੂੰ ਅਸੀਂ ਆਪਣੀ ਭਾਸ਼ਾ ਦੀਆਂ ਮਜ਼ਬੂਤ ਜੜ੍ਹਾਂ ਨਹੀਂ ਕੱਟਣ ਦੇਵਾਂਗੇ।
ਉਹਨਾਂ ਨੇ ਪੰਜਾਬੀ ਵਿਚ ਟਵੀਟ ਕਰਦਿਆਂ ਕਿਹਾ ਕਿ ਪੰਜਾਬੀ ਖੁੱਲ ਕੇ ਬੋਲਣ: ਚਾਹੇ ਉਹ ਘਰ, ਪਾਰਕ ਜਾਂ ਕਿਤੇ ਵੀ ਹੋਣ। ਸੌੜੀ ਤੇ ਬਿਮਾਰ ਮਾਨਸਿਕਤਾ ਦੇ ਲੋਕਾਂ ਨੂੰ ਅਸੀਂ ਆਪਣੀ ਭਾਸ਼ਾ ਦੀਆਂ ਮਜ਼ਬੂਤ ਜੜ੍ਹਾਂ ਨਹੀਂ ਕੱਟਣ ਦੇਵਾਂਗੇ। ਇਹ ਸਾਡਾ ਘਰ ਹੈ। ਇਹ ਤੁਹਾਡਾ ਘਰ ਹੈ। ਅਸੀਂ ਨਫ਼ਰਤ ਨੂੰ ਜਿੱਤਣ ਨਹੀ ਦੇਣਾ।ਕੈਨੇਡਾ ਦੇ ਸਿੱਖ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਅੱਗੇ ਲਿਿਖਆ ਕਿ ਮੈ ਵਾਅਦਾ ਕਰਦਾ ਹਾਂ ਤੁਸੀਂ ਤੇ ਅਸੀਂ ਮਿਲ ਕੇ ਨਫਰਤ ਫੈਲਾਉਣ ਵਾਲਿਆਂ ਨੂੰ ਜਿੱਤਣ ਨਹੀ ਦੇਵਾਂਗੇ।