ਕੇਜਰੀਵਾਲ ਦੀ ਗ੍ਰਿਫਤਾਰੀ ‘ਤੇ ਹਰਸਿਮਰਤ ਕੌਰ ਬਾਦਲ ਅਤੇ ਰਾਜਾ ਵੜਿੰਗ ਨੇ ਦਿੱਤਾ ਵੱਡਾ ਬਿਆਨ

by jaskamal

ਅਰਵਿੰਦ ਕੇਜਰੀਵਾਲ ਦੀ ਗਿਰਫਤਾਰੀ ਨੂੰ ਲੈਕੇ ਵੱਖ-ਵੱਖ ਪਾਰਟੀਆਂ ਵੱਲੋਂ ਪ੍ਰਤੀਕਰਮ ਦਿੱਤੇ ਜਾ ਰਹੇ ਹਨ। ਇਸ ਨੂੰ ਲੈਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੋ ਲੋਕ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿੰਦੇ ਸੀ ਉਹਨਾਂ ਦੀ ਇਮਾਨਦਾਰੀ ਦੇਖਣ ਨੂੰ ਮਿਲ ਗਈ ਹੈ, ਅੱਜ ਅਦਾਲਤਾਂ ਵੀ ਉਹਨਾਂ ਨੂੰ ਜਮਾਨਤ ਨਹੀਂ ਦੇ ਰਹੀਆਂ, ਅਦਾਲਤ ਨੂੰ ਵੀ ਕੁਝ ਦਿਖਾਈ ਦੇ ਰਿਹਾ ਤਾਂ ਹੀ ਉਹਨਾਂ ਨੂੰ ਜਮਾਨਤ ਨਹੀਂ ਦਿੱਤੀ ਜਾ ਰਹੀ, ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ED ਨੇ 9 ਵਾਰ ਬੁਲਾਇਆ ਪਰ ਜੇਕਰ ਸਹੀ ਸੀ ਤਾਂ ਜਾ ਕੇ ਜਵਾਬ ਦਿੰਦੇ। ਪਰ ਮੰਨ ਵਿੱਚ ਖੋਟ ਸੀ ਅਤੇ ਦੋਸ਼ੀ ਸਨ ਤਾਂ ਹੀ ਅੱਜ ED ਨੇ ਕਾਬੂ ਕੀਤਾ ਹੈ। ਜੇ ਸੱਚੇ ਹੁੰਦੇ ਤਾਂ ਈਡੀ ਤੋਂ ਭੱਜ ਕਿਉਂ ਰਹੇ ਸਨ ਤੇ ਹੁਣ ਜਵਾਬ ਦੇਣਾ ਹੀ ਪਵੇਗਾ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ।

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਿਹੜਾ ਸ਼ਰਾਬ ਦਾ ਘੁਟਾਲਾ ਦਿੱਲੀ ਵਿੱਚ ਹੋਇਆ ਹੈ ਉਹੀ ਪੰਜਾਬ ਵਿੱਚ ਹੋਇਆ ਹੈ, ਉਨਾ ਹੀ ਬੰਦਿਆਂ ਨੇ ਉਹੀ ਸਕੀਮ ਲਾਗੂ ਕਰਕੇ ਕੀਤਾ ਹੈ।, ਉਹਨਾਂ ਕਿਹਾ ਕਿ ਉਹਨਾਂ ਨੇ ਮੁੱਦਾ ਪਾਰਲੀਮੈਂਟ ਵੀ ਚੁੱਕਿਆ ਸੀ ਤੇ ਏਜੰਸੀਆਂ ਨੂੰ ਪੰਜਾਬ ਵਾਲਿਆਂ ਨੂੰ ਕਿਉਂ ਨਹੀਂ ਚੁੱਕਿਆ,ਉਹਨਾਂ ਮੰਗ ਕੀਤੀ ਕਿ ਜੇਕਰ ਦਿੱਲੀ ਵਾਲਿਆਂ ਨੂੰ ਫੜਿਆ ਹੈ ਤਾਂ ਪੰਜਾਬ ਵਾਲਿਆਂ ਨੂੰ ਵੀ ਕਾਬੂ ਕੀਤਾ ਜਾਵੇ, ਇਹਨਾਂ ਵੱਲੋਂ ਲੁੱਟਿਆ ਗਿਆ ਪੈਸਾ ਫੜ ਕੇ ਪੰਜਾਬ ਦੇ ਖਜ਼ਾਨੇ ਵਿੱਚ ਵਾਪਸ ਕੀਤਾ ਜਾਵੇ। ਪੰਜਾਬ ਵਿੱਚ ਹਰ ਸਕੀਮਾਂ ਬੰਦ ਕਰ ਦਿੱਤੀਆਂ ਹਨ ਭਾਵੇਂ ਕਿ ਉਹ ਆਟੇ ਦਾਲ ਦੇ ਕਾਰਡ ਹੋਣ, ਸ਼ਗਨ ਸਕੀਮਾਂ ਹੋਣ ਜਾਂ ਫਿਰ ਪੈਨਸ਼ਨਾਂ ਹੋਣ। ਉਹਨਾਂ ਕਿਹਾ ਕਿ ਸ਼ਰਾਬ ਦੇ ਘੁਟਾਲੇ ਦੀ ਜਾਂਚ ਪੰਜਾਬ ਵਿੱਚ ਵੀ ਨਿਰਪੱਖ ਹੋਣੀ ਚਾਹੀਦੀ ਹੈ। ਹਰਸਿਮਰਤ ਕੌਰ ਬਾਦਲ ਨੇ ਕਾਂਗਰਸ 'ਤੇ ਸਵਾਲ ਚੁੱਕਦੇ ਕਿਹਾ ਕਿ ਹੁਣ ਕਾਂਗਰਸ ਕਿਉਂ ਚੁੱਪ ਹੈ ਕਿਉਂਕਿ ਕਾਂਗਰਸ ਦੇ ਰਲ ਕੇ ਲੁੱਟਣਾ ਚਾਹੁੰਦੇ ਹਨ।