ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਨੇ ਸੰਸਦ ‘ਚ ਚੁੱਕਿਆ ਬਠਿੰਡਾ ਹਵਾਈ ਅੱਡੇ ਦਾ ਮੁੱਦਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੰਸਦ 'ਚ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ MP ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਹਵਾਈ ਅੱਡੇ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਇਥੇ ਮੁੜ ਨਿਯਮਿਤ ਹਵਾਈ ਉਡਾਣਾਂ ਚਾਲੂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ 2012-13 'ਚ ਬੜੀ ਮੁਸ਼ਕਿਲ ਨਾਲ ਬਠਿੰਡਾ 'ਚ ਏਅਰਪੋਰਟ ਖੋਲ੍ਹਿਆ ਸੀ। 200 ਕਿਲੋਮੀਟਰ ਦੇ ਘੇਰੇ 'ਚ ਆਉਂਦੇ ਹਰਿਆਣਾ, ਜੈਪੁਰ ਤੋਂ ਲੈ ਕੇ ਫਿਰੋਜ਼ਪੁਰ, ਸੰਗਰੂਰ, ਬਠਿੰਡਾ ਦੇ ਸਾਰੇ ਇਲਾਕਿਆਂ ਨੂੰ ਕਵਰ ਕਰਨ ਲਈ ਬਠਿੰਡਾ 'ਚ ਇਕੋ-ਇਕ ਇਹ ਏਅਰਪੋਰਟ ਬਣਾਇਆ ਗਿਆ ਸੀ।

ਹਰਸਿਮਰਤ ਕੌਰ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਵਿੱਤ ਮੰਤਰੀ ਤੇ ਟਰਾਂਸਪੋਰਟ ਮੰਤਰੀ ਨੇ ਵੀ ਟਰਾਂਸਪੋਰਟ ਬੰਦ ਕਰਨ 'ਚ ਕੋਈ ਕਸਰ ਨਹੀਂ ਛੱਡੀ। ਮੈਂ ਪੁੱਛਣਾ ਚਾਹੁੰਦੀ ਹਾਂ ਕੀ ਉਨ੍ਹਾਂ ਲੋਕਾਂ ਲਈ ਟਰਾਂਸਪੋਰਟ ਚਾਲੂ ਕਰਨ ਲਈ ਕੋਈ ਪ੍ਰਸਤਾਵ ਭੇਜਿਆ ਹੈ, ਜੇ ਨਹੀਂ ਭੇਜਿਆ ਤਾਂ ਕੀ ਇਹ ਸਰਕਾਰ ਬਠਿੰਡਾ ਹਵਾਈ ਅੱਡੇ 'ਤੇ ਫਿਰ ਫਲਾਈਟਾਂ ਚਾਲੂ ਕਰਨ ਦਾ ਕੰਮ ਸ਼ੁਰੂ ਕਰੇਗੀ ਜਾਂ ਨਹੀਂ ਅਤੇ ਜੇ ਕਰੇਗੀ ਤਾਂ ਕਿੰਨੇ ਸਮੇਂ 'ਚ ਕਰੇਗੀ।