Haryana : DSP ‘ਤੇ ਡੰਪਰ ਚੜ੍ਹਾ ਕੇ ਮਾਰਨ ਵਾਲਾ ਗ੍ਰਿਫ਼ਤਾਰ | Nri Post| The Tv Nri

by jaskamal

ਨਿਊਜ਼ ਡੈਸਕ : ਹਰਿਆਣਾ ਵਿਖੇ ਤਾਵਡੂ ਦੇ DSP Surinder Singh ਨੂੰ ਅੱਜ ਡੰਪਰ ਡਰਾਈਵਰ ਨੇ ਦਰੜ ਦਿੱਤਾ। ਡੀਐੱਸਪੀ ਆਪਣੀ ਟੀਮ ਸਮੇਤ ਟੌਰੂ ਨੇੜੇ ਪਚਗਾਓਂ ਇਲਾਕੇ 'ਚ ਅਰਾਵਲੀ ਪਹਾੜੀਆਂ 'ਤੇ ਮਾਈਨਿੰਗ ਖ਼ਿਲਾਫ਼ ਕਾਰਵਾਈ ਕਰਨ ਗਏ ਸਨ। ਸਵੇਰੇ 11.50 ਵਜੇ ਦੇ ਕਰੀਬ ਡੀਐੱਸਪੀ, ਦੋ ਪੁਲੀਸ ਕਰਮਚਾਰੀਆਂ, ਡਰਾਈਵਰ ਤੇ ਗੰਨਮੈਨ ਛਾਪਾ ਮਾਰਿਆ। ਡੀਐੱਸਪੀ ਨੇ ਡੰਪਰ ਨੂੰ ਦੇਖਿਆ ਅਤੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ।

ਉਸ ਨੇ ਡਰਾਈਵਰ ਤੋਂ ਡੰਪਰ ਦੇ ਦਸਤਾਵੇਜ਼ ਮੰਗੇ ਪਰ ਡਰਾਈਵਰ ਨੇ ਗੱਡੀ ਭਜਾਉਣ ਵੇਲੇ ਡੀਐੱਸਪੀ ਨੂੰ ਦਰੜ ਦਿੱਤਾ ਤੇ ਫ਼ਰਾਰ ਹੋ ਗਿਆ। ਇਸ ਦੌਰਾਨ ਥਾਣਾ ਨੂਹ ਪੁਲੀਸ ਨੇ ਡਰਾਈਵਰ ਨੂੰ ਕਾਬੂ ਕਰ ਲਿਆ ਹੈ। ਉਸ ਦੀ ਪਛਾਣ ਅੱਕੜ ਵਜੋਂ ਹੋਈ ਹੈ।