ਹਰਿਆਣਾ ਨੇ ਲੋਕਡਾਊਨ ਦੀ ਮਿਆਦ 21 ਜੂਨ ਤੱਕ ਵਧਾਈ

by vikramsehajpal

ਹਰਿਆਣਾ (ਦੇਵ ਇੰਦਰਜੀਤ) : ਹਰਿਆਣਾ ਵਿਚ ਹੁਣ ਇਕ ਹਫ਼ਤੇ ਯਾਨੀ ਕਿ 21 ਜੂਨ ਤੱਕ ਤਾਲਾਬੰਦੀ ਰਹੇਗੀ। ਹਾਲਾਂਕਿ ਪ੍ਰਦੇਸ਼ ਵਾਸੀਆਂ ਨੂੰ ਕੁਝ ਰਿਆਇਤਾਂ ਵੀ ਦਿੱਤੀਆਂ ਗਈਆਂ ਹਨ, ਉੱਥੇ ਹੀ ਸੂਬੇ ਵਿਚ ਨਾਈਟ ਕਰਫਿਊ ਲਾਗੂ ਰਹੇਗਾ। ਸੂਬੇ ਵਿਚ ਲਾਗੂ ਨਵੇਂ ਦਿਸ਼ਾ-ਨਿਰਦੇਸ਼ ਮੁਤਾਬਕ ਦੁਕਾਨਾਂ ਖੋਲ੍ਹਣ ਲਈ ਆਡ-ਈਵਨ ਫਾਰਮੂਲੇ ਨੂੰ ਖਤਮ ਕਰ ਦਿੱਤਾ ਗਿਆ ਹੈ।

ਦੁਕਾਨਾਂ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਖੋਲ੍ਹੀਆਂ ਜਾ ਸਕਣਗੀਆਂ।
ਗਲੀਆਂ-ਮੁਹੱਲਿਆਂ ਦੀਆਂ ਦੁਕਾਨਾਂ, ਦੁੱਧ, ਫ਼ਲ-ਸਬਜ਼ੀ, ਕਰਿਆਨਾ ਅਤੇ ਦਵਾਈ ਦੀਆਂ ਦੁਕਾਨਾਂ ਪੂਰਨ ਹਿਦਾਇਤਾਂ ਮੁਤਾਬਕ ਖੁੱਲ੍ਹਣਗੀਆਂ।

ਕਿਸੇ ਵੀ ਸਮੂਹਿਕ ਪ੍ਰੋਗਰਾਮ ਦੇ ਆਯੋਜਨ ਲਈ 50 ਲੋਕਾਂ ਦੀ ਗਿਣਤੀ ਤੈਅ ਕੀਤੀ ਗਈ ਹੈ।
ਪ੍ਰਾਈਵੇਟ ਦਫ਼ਤਰਾਂ ਵਿਚ ਕੋਵਿਡ-19 ਦੀਆਂ ਹਿਦਾਇਤਾਂ ਦਾ ਪਾਲਣ ਕਰਨਾ ਹੋਵੇਗਾ।
ਦਿਸ਼ਾ-ਨਿਰਦੇਸ਼ ਮੁਤਾਬਕ ਸਖਤ ਹਿਦਾਇਤਾਂ ਦੀ ਪਾਲਣਾ ਨਾਲ ਸ਼ਾਪਿੰਗ ਮਾਲਜ਼ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਖੋਲ੍ਹੇ ਜਾ ਸਕਣਗੇ।

ਹੋਟਲ, ਰੈਸਟੋਰੈਂਟ ਅਤੇ ਫਾਸਟ ਫੂਡ ਵਾਲਿਆਂ ਨੂੰ ਰਾਤ 10 ਵਜੇ ਤੱਕ ਹੋਮ ਡਿਲਿਵਰੀ ਦੀ ਆਗਿਆ ਦਿੱਤੀ ਗਈ ਹੈ।
ਹੋਟਲ ਅਤੇ ਮਾਲਜ਼ ’ਚ ਸਥਿਤ ਰੈਸਟੋਰੈਂਟ ਅਤੇ ਬਾਰ ਅਤੇ ਹੋਰ ਥਾਵਾਂ ’ਤੇ ਸਥਿਤ ਰੈਸਟੋਰੈਂਟ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਖੋਲ੍ਹੇ ਜਾ ਸਕਣਗੇ।

ਧਾਰਮਿਕ ਸਥਾਨ ਇਕੋਂ ਸਮੇਂ 21 ਲੋਕਾਂ ਦੀ ਵੱਧ ਤੋਂ ਵੱਧ ਸੀਮਾ ਨਾਲ ਖੋਲ੍ਹੇ ਜਾ ਸਕਣਗੇ।
ਵਿਆਹ ਸਮਾਰੋਹ ਅਤੇ ਅੰਤਿਮ ਸੰਸਕਾਰ ਲਈ 21 ਵਿਅਕਤੀ ਸਾਰੀਆਂ ਹਿਦਾਇਤਾਂ ਨਾਲ ਇਕੱਠੇ ਹੋ ਸਕਣਗੇ।
ਵਿਆਹ ਸਮਾਰੋਹ ਲਈ ਬਾਰਾਤ ਦੀ ਆਗਿਆ ਨਹੀਂ ਹੋਵੇਗੀ।

More News

NRI Post
..
NRI Post
..
NRI Post
..