ਪਾਣੀਪਤ (ਰਾਘਵ) : ਅਸੰਧ ਰੋਡ 'ਤੇ ਸਥਿਤ ਇਕ ਨਿੱਜੀ ਹਸਪਤਾਲ 'ਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਦੇ ਬਾਹਰ ਖੜ੍ਹੀਆਂ ਬੁਲੇਟ ਬਾਈਕ ਅਤੇ ਸਕੂਟਰ ਸੜ ਕੇ ਸੁਆਹ ਹੋ ਗਏ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਹਸਪਤਾਲ 'ਚ ਸਵੇਰੇ ਕਰੀਬ 4 ਵਜੇ ਅੱਗ ਲੱਗ ਗਈ। ਇਹ ਹਸਪਤਾਲ ਅਸੰਧ ਰੋਡ 'ਤੇ ਬੋਗਨਵਿਲੀਆ ਦੇ ਨਾਂ 'ਤੇ ਹੈ। ਅੱਗ ਲੱਗਣ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਮੀਡੀਆ ਨੂੰ ਦੇਖ ਕੇ ਹਸਪਤਾਲ ਪ੍ਰਬੰਧਕ ਭੱਜਦੇ ਨਜ਼ਰ ਆਏ।


